Pearl Group ਦੇ ਮਾਲਕ ਨਿਰਮਲ ਸਿੰਘ ਨਾਲ ਜੁੜੀ ਵੱਡੀ ਖ਼ਬਰ, ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ’ਚ ਜੇਲ੍ਹ ’ਚ ਸੀ ਬੰਦ

Pearl Group

ਨਵੀਂ ਦਿੱਲੀ (ਏਜੰਸੀ)। ਪਰਲਜ਼ ਗਰੁੱਪ (Pearl Group) ਦੇ ਮਾਲਕ ਨਿਰਮਲ ਸਿੰਘ ਭੰਗੂ (Nirmal Singh Bhangoo) ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਜ਼ੇਲ ’ਚ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਭੰਗੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੀਜੀਐਫ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਨੂੰ ਸੀਬੀਆਈ ਨੇ 8 ਜਨਵਰੀ, 2016 ਨੂੰ ਪੀਜੀਐਫ/ਪੀਏਸੀਐਲ ਲਿਮਿਟੇਡ ਦੁਆਰਾ ਚਲਾਏ ਗਏ ਚਿੱਟ ਫੰਡ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਹ ਅਜੇ ਵੀ ਜੇਲ੍ਹ ਵਿੱਚ ਸੀ। ਜ਼ਿਕਰਯੋਗ ਹੈ ਕਿ ਪਰਲਜ਼ ਕੰਪਨੀ ਨੇ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। Nirmal Singh Bhangoo

Read Also : Earthquake: ਭੂਚਾਲ ਨਾਲ ਕੰਬੀ ਧਰਤੀ, ਜਾਣੋ ਮੌਕੇ ਦਾ ਹਾਲ…

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਰਲਜ਼ ਗਰੁੱਪ (Pearl Group) ਦੇ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪਹਿਲਾਂ ਉਹ ਸਾਈਕਲ ’ਤੇ ਦੁੱਧ ਵੇਚਦਾ ਸੀ। ਇਸ ਤੋਂ ਬਾਅਦ ਉਹ ਨੌਕਰੀ ਦੀ ਭਾਲ ਵਿੱਚ 70 ਦੇ ਦਹਾਕੇ ਵਿੱਚ ਕੋਲਕਾਤਾ ਚਲਾ ਗਿਆ। ਉੱਥੇ ਉਸ ਨੇ ਇੱਕ ਨਿਵੇਸ਼ ਕੰਪਨੀ, ਪੀਅਰਲੈਸ ਵਿੱਚ ਕੁਝ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਹ ਹਰਿਆਣਾ ਦੀ ਇਕ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਟਿਡ ’ਚ ਕੰਮ ਕਰਨ ਲੱਗਾ, ਜਿਸ ਨੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਧੋਖਾ ਕੀਤਾ। ਉਸ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ (ਪੀਜੀਐਫ) ਨਾਂਅ ਦੀ ਇੱਕ ਕੰਪਨੀ ਬਣਾਈ, ਜਿਸ ਨੇ ਸਾਗਵਾਨ ਵਰਗੇ ਰੁੱਖਾਂ ਦੇ ਬੂਟਿਆਂ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਰਿਟਰਨ ਦਾ ਵਾਅਦਾ ਕੀਤਾ ਸੀ। Nirmal Singh Bhangoo