ਸਾਧ-ਸੰਗਤ ’ਚ ਭਾਰੀ ਉਤਸ਼ਾਹ, ਚਾਰੇ ਪਾਸੇ ਖੁਸ਼ੀਆਂ ਦਾ ਆਲਮ | MSG Bhandara
- ਦਰਬਾਰ ਵੱਲ ਆਉਣ ਵਾਲੇ ਮਾਰਗਾਂ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ
ਸਰਸਾ (ਸੱਚ ਕਹੂੰ ਨਿਊਜ਼)। MSG Bhandara: ਡੇਰਾ ਸੱਚਾ ਸੌਦਾ ਜਗਮਗ-ਜਗਮਗ ਹੋ ਰਿਹਾ ਹੈ ਕਰੋੜਾਂ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਮਹਿਕਾਉਣ ਵਾਲੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 57ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ‘ਐੱਮਐੱਸਜੀ ਅਵਤਾਰ ਭੰਡਾਰਾ’ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਵੀਰਵਾਰ ਨੂੰ ਦੁਨੀਆ ਭਰ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾ ਰਹੀ ਹੈ ਕਰੋੜਾਂ ਲੋਕ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਨਸ਼ਾ ਤੇ ਹੋਰ ਬੁਰਾਈਆਂ ਛੱਡ ਕੇ ਖੁਸ਼ਹਾਲ ਜੀਵਨ ਪਾਇਆ ਹੈ। ਪਵਿੱਤਰ ਭੰਡਾਰੇ ਮੌਕੇ ਗੁਰੂ ਜੱਸ ਗਾਉਣਗੇ।
ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਸਮੇਤ ਵੱਖ-ਵੱਖ ਸਥਾਨਾਂ ’ਤੇ ਸ਼ਾਮ 6 ਵਜੇ ਪਵਿੱਤਰ ਭੰਡਾਰਾ ਸ਼ੁਰੂ ਹੋਵੇਗਾ ਇਸ ਮੌਕੇ ਪੂਜਨੀਕ ਗੁਰੂ ਜੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਮਾਰਗਾਂ ਨੂੰ ਸਵਾਗਤੀ ਗੇਟਾਂ, ਝੰਡੀਆਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। MSG Bhandara
Read This : MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਮਸਤਾਨ- ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਦੇ ਆਸ-ਪਾਸ ਸਾਰੀਆਂ ਕਲੋਨੀਆਂ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ 15 ਅਗਸਤ 1967 ਨੂੰ ਪਵਿੱਤਰ ਧਰਤੀ ਸ਼੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਾਨਵਤਾ ਭਲਾਈ ਦੇ 163 ਕਾਰਜ ਕਰਕੇ ਮਨਾ ਰਹੀ ਹੈ। MSG Bhandara
ਕਿਸ ਸੂਬੇ ’ਚ ਕਿੱਥੇ ਮਨਾਇਆ ਜਾਵੇਗਾ ਭੰਡਾਰਾ | MSG Bhandara
ਹਰਿਆਣਾ ’ਚ ਸਰਸਾ ਅਤੇ ਕੈਥਲ ਰਾਜਸਥਾਨ ’ਚ ਜੈਪੁਰ, ਬੁੱਧਰਵਾਲੀ, ਬੀਕਾਨੇਰ ਅਤੇ ਕੋਟਾ ਛੱਤੀਸਗੜ੍ਹ ’ਚ ਬਿਲਾਸਪੁਰ ਅਤੇ ਬੈਕੰਠਪੁਰ ਮਹਾਰਾਸ਼ਟਰ ’ਚ ਫਲਟਣ, ਕਲੋਤੇ, ਕਿਸਾਨ ਨਗਰ (ਨਾਗਪੁਰ) ਅਤੇ ਅਟਪਾੜੀ ਮੱਧ ਪ੍ਰਦੇਸ਼ ’ਚ ਬੁੱਧਨੀ ਉੱਤਰਾਖੰਡ ’ਚ ਰੁੜਕੀ ਹਿਮਾਚਲ ਪ੍ਰਦੇਸ਼ ’ਚ ਪੋਂਟਾ ਸਾਹਿਬ ਅਤੇ ਚਚੀਆ ਨਗਰੀ ਕਰਨਾਟਕ ’ਚ ਬੈਂਗਲੁਰੂ। MSG Bhandara