ਰਿਸ਼ਵਤ ਲੈਂਦਾ ਪਟਵਾਰੀ ਕਾਬੂ

Bribe

(ਰਵੀ ਗੁਰਮਾ) ਸ਼ੇਰਪੁਰ। ਸਥਾਨਕ ਸਬ ਤਹਿਸੀਲ ਵਿਖੇ ਵਿਜੀਲਂੈਸ ਪਟਿਆਲਾ ਦੀ ਟੀਮ ਨੇ ਇੱਕ ਪਟਵਾਰੀ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲਂੈਸ ਇੰਸਪੈਕਟਰ ਪਰਮਜੀਤ ਕੁਮਾਰ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਹੇੜੀਕੇ ਨੇ ਵਿਜੀਲਂੈਸ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਕਲ ਹੇੜੀਕੇ ਨਾਲ ਸੰਬੰਧਤ ਪਟਵਾਰੀ ਗੁਰਪਾਲ ਸਿੰਘ ਇੰਤਕਾਲ ਮਨਜੂਰ ਕਰਵਾਉਣ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ,

ਜਿਸਦੇ ਅਧਾਰ ਤੇ ਵਿਜੀਲਂੈਸ ਦੀ ਟੀਮ ਵੱਲੋਂ ਅੱਜ ਟਰੈਪ ਲਗਾਕੇ ਪਟਵਾਰੀ ਗੁਰਪਾਲ ਸਿੰਘ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਸਰਕਾਰੀ ਗਵਾਹ ਵਜੋਂ ਡਾ. ਬਲਵਿੰਦਰ ਸਿੰਘ ਟਿਵਾਣਾ, ਗੁਰਜਿੰਦਰ ਸਿੰਘ ਏਐਫਐਸਓ ਘਨੌਰ ਅਤੇ ਸੈਡੋ ਗਵਾਹ ਅਵਤਾਰ ਸਿੰਘ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here