ਜਲੰਧਰ ‘ਚ ਦੋਹਰਾ ਕਤਲ ਕਾਂਡ

(ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ‘ਚ ਦੋਹਰੇ ਕਤਲ ਕਾਂਡ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸ਼ਹਿਰ ਦੇ ਲਾਜਪਤ ਨਗਰ ‘ਚ ਇੱਕ ਪੈਟਰੋਲ ਪੰਪ ਮਾਲਕ ਦੇ ਘਰ ਕੁੱਝ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਹਮਲੇ ਸਮੇਂ ਪੰਪ ਮਾਲਕ ਜਗਦੀਸ਼ ਸਿੰਘ ਦੀ 60 ਸਾਲਾ ਪਤਨੀ ਦਲਜੀਤ, ਨੂੰਹ ਪਰਮਜੀਤ ਤੇ ਸਹੇਲੀ ਖੁਸ਼ਵਿੰਦਰ ਮੌਜੂਦ ਸਨ।

ਹਮਲਾਵਰਾਂ ਨੇ ਤਿੰਨਾਂ ‘ਤੇ ਕੀਤੇ ਹਮਲੇ ਦੌਰਾਨ ਸਿਰ ‘ਤੇ ਸੱਟਾਂ ਮਾਰੀਆਂ ਇਸ ਦੌਰਾਨ ਜਗਦੀਸ਼ ਦੀ ਪਤਨੀ ਤੇ ਨੂੰਹ ਦੀ ਸਹੇਲੀ ਖੁਸ਼ਵਿੰਦਰ ਦੀ ਮੌਤ ਹੋ ਗਈ ਹੈ ਜਦਕਿ ਨੂੰਹ ਪਰਮਜੀਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਮਲੇ ਦੇ ਕਾਰਨਾਂ ਬਾਰੇ ਅਜੇ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਹਮਲਾਵਰਾਂ ਦੀ ਭਾਲ ਲਈ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ