ਰਾਜਸਥਾਨ ’ਚ ਪਟਵਾਰ ਭਰਤੀ ਪ੍ਰੀਖਿਆ ਸ਼ੁਰੂ

ਸ੍ਰੀਨਗਰ ’ਚ ਬਣਾਏ 15 ਪ੍ਰੀਖਿਆ ਕੇਂਦਰ

(ਸੱਚ ਕਹੂੰ ਨਿਊਜ਼) ਜੈਪੁਰ। ਸੂਬੇ ’ਚ ਰਾਜਸਥਾਨ ਕਰਮਚਾਰੀ ਚੋਣ ਬੋਰਡ ਵੱਲੋਂ ਕਰਵਾਈ ਜਾ ਰਹੀ ਪਟਵਾਰ ਭਰਤੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਗਈ। ਜੋ 24 ਅਕਤੂਬਰ ਤੱਕ ਚੱਲੇਗੀ। ਇਹ ਪ੍ਰੀਖਿਆ ਰੋਜਾਨਾ ਦੋ ਸ਼ਿਫਟਾਂ ’ਚ ਹੋਵੇਗੀ ਪ੍ਰੀਖਿਆ ’ਚ ਪਹਿਲੇ ਦਿਨ ਸੂਬੇ ਦੇ 22 ਜ਼ਿਲ੍ਹਿਆਂ ’ਚ ਹੋ ਰਹੀ ਭਰਤੀ ਪ੍ਰੀਖਿਆ ਦੇ ਪਹਿਲੇ ਗੇੜ ’ਚ 1158 ਪ੍ਰੀਖਿਆ ਕੇਂਦਰਾਂ ’ਤੇ ਹੋ ਰਹੀ ਹੈ। ਤਿੰਨ ਲੱਖ 86 ਹਜ਼ਾਰ 514 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਦੂਜੇ ਗੇੜ ’ਚ ਇੱਕ ਹਜ਼ਾਰ 170 ਪ੍ਰੀਖਿਆ ਕੇਂਦਰਾਂ ’ਤੇ ਤਿੰਨ ਲੱਖ 91 ਹਜ਼ਾਰ 214 ਵਿਦਿਆਰਥੀ ਦੁਪਹਿਰ ਢਾਈ ਤੋਂ ਸ਼ਾਮ 5;30 ਵਜੇ ਤੱਕ ਪ੍ਰੀਖਿਆ ਦੇਣ ਪਹੁੰਚਣਗੇ।

ਜ਼ਿਕਰਯੋਗ ਹੈ ਕਿ ਦੋ ਦਿਨਾਂ ਤੱਕ ਚੱਲਣ ਵਾਲੀ ਪ੍ਰੀਖਿਆ ’ਚ 15 ਲੱਖ 62 ਹਜ਼ਾਰ 995 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਰਾਜਸਥਾਨ ’ਚ 5378 ਅਸਾਮੀਆਂ ਲਈ ਪਟਵਾਰ ਭਰਤੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਪ੍ਰੀਖਿਆ ’ਚ ਘਪਲੇ ਨੂੰ ਰੋਕਣ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸੂਬੇ ਭਰ ’ਚ ਚੌਕਸੀ ਤੇ ਨਿਗਰਾਨੀ ਵਧਾ ਦਿੱਤੀ ਹੈ। ਕਰਮਚਾਰੀ ਚੋਣ ਬੋਰਡ ਵੱਲੋਂ ਵੀ ਲਗਾਤਾਰ ਨਕਲ ’ਤੇ ਨਕੇਲ ਕਸਣ ਲਈ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ