ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਅੱਜ ਪੈਟਰੋਲ 39 ਪੈਸੇ ਅਤੇ ਡੀਜਲ 32 ਪੈਸੇ ਤੱਕ ਮਹਿੰਗਾ ਹੋਇਆ
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਪੈਟਰੋਲ-ਡੀਜਲ ਦੀਆਂ ਕੀਮਤਾਂ ਆਏ ਹਰ ਦੂਜੇ ਦਿਨ ਵਧ ਰਹੀਆਂ ਹਨ ਕੀਮਤਾਂ ਵਧਣ ਨਾਲ ਸਬਜ਼ੀ ਤੋਂ ਲੈ ਕੇ ਟਰਾਂਸਪੋਰਟ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਪੈਟਰੋਲ-ਡੀਜਲ ਦੀ ਕੀਮਤ ਇੱਕ ਦਿਨ ਦੇ ਆਰਾਮ ਤੋਂ ਬਾਅਦ ਅੱਜ ਫਿਰ ਵਧ ਗਈਆਂ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਅੱਜ ਪੈਟਰੋਲ 39 ਪੈਸੇ ਅਤੇ ਡੀਜਲ 32 ਪੈਸੇ ਤੱਕ ਮਹਿੰਗਾ ਹੋਇਆ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੀਮਤਾਂ ’ਚ ਕੋਈ ਬਦਲਾਅ ਨਹÄ ਕੀਤਾ ਗਿਆ ਸੀ ਮੋਹਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ ਅੱਜ 100.81 ਰੁਪਏ ਅਤੇ ਡੀਜਲ ਦੀ ਕੀਮਤ 26 ਪੈਸੇ ਵਧ ਕੇ 89.88 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਪੈਟਰੋਲ-ਡੀਜਲ ਦੀਆਂ ਕੀਮਤਾਂ ਦਾ ਵਧਣ ਦਾ ਮੌਜ਼ੂਦਾ ਸਿਲਸਿਲਾ 4 ਮਈ ਨੂੰ ਸ਼ੁਰੂ ਹੋਇਆ ਸੀ ਦਿੱਲੀ ’ਚ ਮਈ ਅਤੇ ਜੂਨ ’ਚ ਪੈਟਰੋਲ 8.41 ਰੁਪਏ ਅਤੇ ਡੀਜਲ 8.45 ਰੁਪਏ ਮਹਿੰਗਾ ਹੋਇਆ ਸੀ ਜੁਲਾਈ ’ਚ ਹੁਣ ਤੱਕ ਪੈਟਰੋਲ ਦੀ ਕੀਮਤ 2.10 ਰੁਪਏ ਅਤੇ ਡੀਜਲ ਦੀ ਕੀਮਤ 72 ਪੈਸੇ ਪ੍ਰਤੀ ਲੀਟਰ ਵਧ ਚੁੱਕੀ ਹੈ।
ਮੁੰਬਈ ’ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 106.59 ਰੁਪਏ ਅਤੇ ਡੀਜਲ 28 ਪੈਸੇ ਮਹਿੰਗਾ ਹੋ ਕੇ 97.46 ਰੁਪਏ ਪ੍ਰਤੀ ਲੀਟਰ ਦਾ ਹੋ ਗਿਆ ਚੇਨੱਈ ’ਚ ਪੈਟਰੋਲ ਦੀ ਕੀਮਤ 30 ਪੈਸੇ ਅਤੇ ਡੀਜਲ ਦੀ ਕੀਮਤ 24 ਪੈਸੇ ਵਧੀ ਇੱਕ ਲੀਟਰ ਪੈਟਰੋਲ ਉੱਥੇ 101.67 ਰੁਪਏ ਦਾ ਅਤੇ ਡੀਜਲ 94.39 ਰੁਪਏ ਦਾ ਮਿਲਿਆ ਉੱਥੇ ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ ਪੈਟਰੋਲ ਦੀ ਕੀਮਤ ਅੱਜ 111 ਦੇ ਪਾਰ ਪਹੁੰਚ ਗਈ ਹੈ ਕੱਲਕੱਤਾ ’ਚ ਪੈਟਰੋਲ 39 ਪੈਸੇ ਮਹਿੰਗਾ ਹੋ ਕੇ 101.01 ਰੁਪਏ ਅਤੇ ਡੀਜਲ 32 ਪੈਸੇ ਮਹਿੰਗਾ ਹੋ ਕੇ 92.97 ਰੁਪਏ ਪ੍ਰਤੀ ਲੀਟਰ ਵਿਕਿਆ ਪੈਟਰੋਲ- ਡੀਜਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਅਤੇ ਉਸ ਦੇ ਆਧਾਰ ’ਤੇ ਹਰ ਦਿਨ ਸਵੇਰੇ ਛੇ ਵੇਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।