Blood Donation Camp: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਸਮਾਜ ਸੇਵਾ ’ਚ ਇਲਾਕੇ ਦੀ ਨਾਮਵਰ ਸੰਸਥਾ ਪਾਤੜਾਂ ਰੋਇਲ ਕਲੱਬ ਵੱਲੋਂ ਸਵ. ਲਾਲਾ ਰਿਖੀ ਰਾਮ ਗਰਗ ਖੇਤਲੇ ਵਾਲੇ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਥਾਨਕ ਖਾਟੂ ਸਿਆਮ ਮੰਦਿਰ ਦੇ ਹਾਲ ਵਿਖੇ ਲਗਾਇਆ ਗਿਆ, ਜਿਸ ਵਿੱਚ ਲਗਭਗ 85 ਯੂਨਿਟ ਖੂਨ ਖੂਨਦਾਨੀਆਂ ਵੱਲੋਂ ਸਵੇਇੱਛਾ ਨਾਲ ਦਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਿੰਦਰ ਮਿੱਤਲ, ਰਿੰਕੂ ਬਾਂਸਲ ਅਤੇ ਕਲੱਬ ਦੇ ਸਕੱਤਰ ਦੀਪਕ ਗਰਗ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਸਮੇਂ-ਸਮੇਂ ’ਤੇ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ ਜਿਸ ਤਹਿਤ ਅੱਜ ਲਾਲਾ ਰਿਖੀ ਰਾਮ ਜੀ ਦੀ ਯਾਦ ’ਚ ਇਸ ਖੂਨਦਾਨ ਲਾਇਆ ਗਿਆ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਹਾਈ ਅਲਰਟ, ਡੀਜੀਪੀ ਪੰਜਾਬ ਨੇ ਸੁਰੱਖਿਆ ਵਧਾਉਣ ਦੇ ਕੀਤੇ ਹੁਕਮ ਜਾਰੀ

ਕਲੱਬ ਵੱਲੋਂ ਖੂਨਦਾਨ ਕਰਨ ਵਾਲੇ ਵਿਅਕਤੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਪਟਿਆਲਾ ਤੋਂ ਖੂਨ ਇਕੱਠਾ ਕਰਨ ਪੁੱਜੀ ਲਾਈਫ ਲਾਇਨ ਬਲੱਡ ਬੈਂਕ ਦੀ ਟੀਮ ਵੱਲੋਂ ਇਸ ਕੈਂਪ ’ਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਗਈਆਂ। ਬਲੱਡ ਬੈਂਕ ਦੇ ਇੰਚਾਰਜ ਸਾਗਰ ਕੁਮਾਰ ਨੇ ਇਸ ਨੇਕ ਉਪਰਾਲੇ ਲਈ ਪਾਤੜਾਂ ਰੋਇਲ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ ਨਰੇਸ਼ ਕੁਮਾਰ, ਉਦਯੋਗਪਤੀ ਅਰੁਣ ਕੁਮਾਰ ਲੋਟਾ, ਆਮ ਆਦਮੀ ਪਾਰਟੀ ਦੇ ਕੌਂਸਲਰ ਸੋਨੀ ਜਲੂਰ ਨੇ ਸਾਂਝੇ ਤੌਰ ’ਤੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ ਸਮਾਜ ਸੇਵਾ ਦੇ ਕੰਮ ਲਈ ਇਹ ਕਲੱਬ ਪਹਿਲੀ ਕਤਾਰ ’ਚ ਖੜਾ ਹੋ ਕੇ ਆਪਣਾ ਫਰਜ਼ ਬਾਖੂਬੀ ਨਿਭਾਉਂਦਾ ਹੈ। ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਮੌਜੂਦ ਸਨ।