ਧੀਰਜ ਤੇ ਲਗਨ
ਜੇਕਰ ਇਨਸਾਨ ਚਾਹੇ ਤਾਂ ਧੀਰਜ ਤੇ ਲਗਨ ਨਾਲ ਸਮੁੰਦਰ ਵੀ ਲੰਘ ਸਕਦਾ ਹੈ ਪਰ ਕਦੇ-ਕਦੇ ਵਿਅਕਤੀ ਆਪਣੀ ਜ਼ਲਦਬਾਜ਼ੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ ਇੱਕ ਬਜ਼ੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਰੁੱਖ਼ ‘ਤੇ ਚੜ੍ਹਨਾ-ਉੱਤਰਨਾ ਸਿਖਾਉਂਦਾ ਸੀ ਤਾਂ ਕਿ ਹੜ੍ਹ ਜਾਂ ਜੰਗਲ ‘ਚ ਵਿਅਕਤੀ ਸੁਰੱÎਖਿਅਤ ਰਹਿ ਸਕੇ ਇੱਕ ਦਿਨ ਇੱਕ ਲੜਕਾ ਉਸ ਕੋਲ ਆਇਆ ਤੇ ਬੋਲਿਆ ਕਿ ਉਸ ਨੇ ਇਸ ਕਲਾ ਨੂੰ ਛੇਤੀ ਤੋਂ ਛੇਤੀ ਸਿੱਖਣਾ ਹੈ ਬਜ਼ੁਰਗ ਨੇ ਉਸ ਨੂੰ ਦੱਸਿਆ ਕਿ ਕੋਈ ਵੀ ਕੰਮ ਕਰਨ ਲਈ ਧੀਰਜ ਤੇ ਲਗਨ ਦੀ ਬੜੀ ਲੋੜ ਹੁੰਦੀ ਹੈ ਲੜਕੇ ਨੇ ਉਸਦੀ ਗੱਲ ਨੂੰ ਅਣ-ਸੁਣਿਆ ਕਰ ਦਿੱਤਾ
ਇੱਕ ਦਿਨ ਉਸਦੇ ਕਹਿਣ ‘ਤੇ ਉਹ ਇੱਕ ਉੱਚੇ ਰੁੱਖ਼ ‘ਤੇ ਚੜ੍ਹ ਗਿਆ ਬਜ਼ੁਰਗ ਉਸ ਨੂੰ ਦੇਖਦਾ ਰਿਹਾ ਤੇ ਉਸ ਦਾ ਹੌਂਸਲਾ ਵਧਾਉਂਦਾ ਰਿਹਾ ਰੁੱਖ਼ ਤੋਂ ਉੱਤਰਦੇ ਸਮੇਂ ਜਦੋਂ ਉਹ ਲੜਕਾ ਆਖਰੀ ਟਾਹਣੀ ‘ਤੇ ਪਹੁੰਚਿਆ ਤਾਂ ਬਜੁਰਗ ਨੇ ਕਿਹਾ, ”ਬੇਟਾ ਜਲਦੀ ਨਾ ਕਰੀਂ ਸੰਭਲ ਕੇ ਉੱਤਰੀਂ” ਲੜਕੇ ਨੇ ਸੁਣਿਆ ਤੇ ਹੌਲੀ-ਹੌਲੀ ਉੱਤਰਨ ਲੱਗਾ ਥੱਲੇ ਆ ਕੇ ਲੜਕੇ ਨੇ ਹੈਰਾਨੀ ਨਾਲ ਪੁੱਛਿਆ ਕਿ ਜਦੋਂ ਮੈਂ ਰੁੱਖ਼ ਦੇ ਸਿਰੇ ਵਾਲੀ ਟਾਹਣੀ ‘ਤੇ ਸੀ ਉਦੋਂ ਤਾਂ ਤੁਸੀਂ ਚੁੱਪ-ਚਾਪ ਬੈਠੇ ਰਹੇ ਤੇ ਜਦੋਂ ਮੈਂ ਅੱਧੀ ਦੂਰ ਤੱਕ ਉੱਤਰ ਆਇਆ ਤਾਂ ਤੁਸੀਂ ਮੈਨੂੰ ਸਾਵਧਾਨ ਰਹਿਣ ਨੂੰ ਕਹਿ ਰਹੇ ਸੀ ਅਜਿਹਾ ਕਿਉਂ?
ਤਾਂ ਉਸ ਨੇ ਜ਼ਵਾਬ ਦਿੱਤਾ ਕਿ ਜਦੋਂ ਤੂੰ ਰੁੱਖ਼ ਦੇ ਸਭ ਤੋਂ ਉੱਪਰਲੇ ਹਿੱਸੇ ‘ਤੇ ਸੀ ਤਾਂ ਤੂੰ ਖੁਦ ਸਾਵਧਾਨ ਸੀ ਅਸੀਂ ਜਿਉਂ ਹੀ ਆਪਣੇ ਟੀਚੇ ਦੇ ਨੇੜੇ ਪਹੁੰਚਦੇ ਹਾਂ ਤਾਂ ਜਲਦਬਾਜ਼ੀ ਕਰਨ ਲੱਗਦੇ ਹਾਂ ਤੇ ਜਲਦੀ ‘ਚ ਤੂੰ ਰੁੱਖ਼ ਤੋਂ ਡਿੱਗ ਜਾਂਦਾ ਤੇ ਤੇਰੇ ਸੱਟ ਲੱਗ ਜਾਂਦੀ ਕਥਾ ਦੱਸਦੀ ਹੈ ਕਿ ਆਪਣੇ ਨਿਰਧਾਰਤ ਟੀਚੇ ਨੂੰ ਪਾਉਣ ਲਈ ਕਦੇ ਵੀ ਜ਼ਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ ਜ਼ਲਦਬਾਜ਼ੀ ਹੀ ਟੀਚੇ ਨੂੰ ਪਾਉਣ ‘ਚ ਪਰੇਸ਼ਾਨੀ ਬਣ ਜਾਂਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.