ਮੁਲਜ਼ਮਾਂ ਨੂੰ ਕੀਤਾ ਮੱਧ ਪ੍ਰਦੇਸ਼ ਤੋਂ ਗਿ੍ਰਫ਼ਤਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਦੋਹਰੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕਰਦਿਆ ਦੋਂ ਮੁੱਖ ਮੁਲਜ਼ਮਾਂ ਨੂੰ ਮੱਧ ਪ੍ਰਦੇਸ਼ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 30 ਮਈ ਨੂੰ ਵਾਪਰੀ ਸੀ ਅਤੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਨੂੰ ਬੂਰੀ ਹਾਲਤ ’ਚ ਕਤਲ ਕਰ ਦਿੱਤਾ ਗਿਆ ਸੀ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਵਜ੍ਹਾ ਗੁਰਮੁੱਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ (ਮ੍ਰਿਤਕ) ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਜਾਇਦਾਦ ਸਬੰਧੀ ਰੌਲਾ ਚੱਲਦਾ ਸੀ ਜੋ ਗੁਰਮੁੱਖ ਸਿੰਘ ਦੇ 4 ਕਿੱਲੇ ਜਮੀਨ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਵਿਖੇ ਅਤੇ ਬੁਢਲਾਡਾ ਵਿਖੇ 2 ਮਕਾਨ ਆਪਣੀ ਪਤਨੀ ਦੇ ਨਾਮ ਕਰਵਾ ਦਿੱਤੇ ਸੀ। (Patiala Police Murder Case)
ਜੋ ਹੁਣ ਕਾਫ਼ੀ ਦੇਰ ਤੋਂ ਗੁਰਮੁੱਖ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਚਰਿਤੱਰ ’ਤੇ ਵੀ ਸ਼ੱਕ ਕਰਦਾ ਸੀ। ਹਰਪ੍ਰੀਤ ਕੌਰ ਆਪਣੀ 2 ਲੜਕੀਆਂ ਨਵਦੀਪ ਕੌਰ ਅਤੇ ਸੁਖਮਨ ਕੌਰ ਅਤੇ 1 ਲੜਕਾ ਗੁਰਨੂਰ ਸਿੰਘ ਨਾਲ ਭੁੰਨਰਹੇੜੀ ਵਿਖੇ ਆ ਗਈ ਸੀ ਜੋ ਗੁਰਮੁੱਖ ਸਿੰਘ ਨੂੰ ਖਦਸ਼ਾ ਸੀ ਕਿ ਇਹ ਜਾਇਦਾਦ ਉਸਦੀ ਘਰਵਾਲੀ ਵੇਚ ਦੇਵੇਗੀ ਜੋ ਇੱਕ ਮਕਾਨ ਉਸ ਦੀ ਘਰਵਾਲੀ ਨੇ ਕੁਝ ਦਿਨ ਪਹਿਲਾਂ ਵੇਚ ਦਿੱਤਾ ਸੀ ਜਿਸ ਦੇ ਚਲਦੇ ਹੀ ਗੁਰਮੁਖ ਸਿੰਘ ਨੇ ਇਨ੍ਹਾਂ ਦੋਵਾਂ ਕਤਲਾਂ ਨੂੰ ਅੰਜਾਮ ਦੇ ਦਿੱਤਾ ਸੀ।
ਪਹਿਲਾਂ ਲੜਕੀ ਅਤੇ ਘਰਵਾਲੀ ਨੂੰ 30 ਮਈ ਵਕਤ ਕਰੀਬ 8 ਵਜੇ ਸ਼ਾਮ ਨੂੰ ਕਾਰ ਦੀ ਫੇਟ ਮਾਰ ਕੇ ਜ਼ਮੀਨ ’ਤੇ ਡੇਗ ਦਿੱਤਾ ਤੇ ਫਿਰ ਕਿਰਪਾਨ ਨਾਲ ਬੁਰੀ ਤਰ੍ਹਾਂ ਦੋਵਾਂ ਨੂੰ ਮਾਰ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸੀ। ਪਟਿਆਲਾ ਪੁਲਿਸ ਇਹਨਾਂ ਦੀ ਭਾਲ ਲਈ ਵੱਖ-ਵੱਖ ਰਾਜਾਂ ਹਰਿਆਣਾ, ਯੂ.ਪੀ., ਮਹਾਂਰਾਸ਼ਟਰ ਆਦਿ ਥਾਵਾਂ ਵਿਖੇ ਇਹਨਾਂ ਦੀ ਤਲਾਸ਼ ਲਈ ਰੇਡਾਂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ।
ਇਸੇ ਦੌਰਾਨ ਗੁਰਮੁੱਖ ਸਿਘ ਅਤੇ ਭਤੀਜੇ ਸੁਖਪਾਲ ਸਿੰਘ ਨੂੰ ਮੱਧ ਪ੍ਰਦੇਸ਼ ਦੇ ਇੱਕ ਪਿੰਡ ’ਚੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਕਤਲ ਵਿੱਚ ਵਰਤੇ ਗਈ ਕਿਰਪਾਨ ਵੀ ਬਰਾਮਦ ਹੋ ਗਈ ਹੈ ਜੋ ਇਹਨਾਂ ਤੋ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ