ਦੋ ਮੁੰਬਈ ਤੇ ਇਕ ਦਿੱਲੀ ਦਾ ਵਸਨੀਕ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਅੱਜ ਦਿੱਲੀ ਤੋਂ ਦੋ ਕਿੱਲੋਗਰਾਮ ਹੈਰੋਇਨ ਓਲਾ ਕੈਬ ਰਾਹੀਂ ਲਿਆ ਰਹੇ ਮੁਬੰਈ ਦੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸ਼ੰਭੂ ਐਸ.ਆਈ ਪ੍ਰੇਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਜ ਚੈਕਿੰਗ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਇੱਕ ਸਵਿੱਫਟ ਕਾਰ ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਸਵਾਰ ਰਾਸ਼ਿਦ ਅਲੀ ਪੁੱਤਰ ਸਫੀ ਮੁਹੰਮਦ ਵਾਸੀ ਪਿੰਡ ਰਾਜਗਾਓ ਥਾਣਾ ਦਾਦੋ ਜ਼ਿਲ੍ਹਾ ਅਲੀਗੜ (ਉੱਤਰ ਪ੍ਰਦੇਸ) ਹਾਲ ਵਾਸੀ ਉੱਤਰ ਪੂਰਬੀ ਦਿੱਲੀ, ਨਾਸਿਰ ਪੁੱਤਰ ਮਹਿਮੂਦ ਖਾਨ ਵਾਸੀ ਕੁਰਲਾ ਈਸਟ, ਜਾਗ੍ਰੀਤੀ ਨਗਰ, ਮੁੰਬਈ ਅਤੇ ਜੀਨਤ ਪੁੱਤਰੀ ਅਸਲਮ ਖਾਨ ਵਾਸੀ ਬੀ.ਐਮ.ਸੀ ਕਲੋਨੀ ਫਿਲਮ ਸਿਟੀ ਰੋਡ, ਗੋਰੇਗਾਂਓ, ਮੁੰਬਈ ਈਸਟ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਪਾਸੋਂ ਦੋ ਕਿੱਲੋਗਰਾਮ ਹੈਰੋਇਨ ਬਰਾਮਦ ਹੋਈ। Heroin
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਮੁਲਜਮ ਜੀਨਤ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਛੋਟੀ ਭੈਣ ਰੁਕਸਾਰ ਜੋ ਵਿਕਾਸ ਪੁਰੀ ਦਿੱਲੀ ਵਿੱਚ ਕਿਸੇ ਅਫਰੀਕੀ ਲੜਕੇ ਨਾਲ ਰਹਿੰਦੀ ਹੈ, ਦਿੱਲੀ ਵਿੱਚ ਬੈਠ ਕੇ ਹੀ ਹੈਰੋਇਨ ਦੀ ਸਪਲਾਈ ਹਰਿਆਣਾ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਮੋਬਾਇਲ ਫੋਨ ਰਾਹੀਂ ਕਰਦੀ ਹੈ ਅਤੇ ਰੁਕਸਾਰ ਨੇ ਹੀ ਆਪਣੀ ਭੈਣ ਜੀਨਤ ਤੇ ਨਾਸਿਰ ਰਾਹੀਂ ਓਲਾ ਕੰਪਨੀ ਦੀ ਗੱਡੀ ਬੁੱਕ ਕਰਕੇ ਦੋ ਕਿੱਲੋਗਰਾਮ ਹੈਰੋਇਨ ਉਨ੍ਹਾਂ ਨੂੰ ਦੇ ਕੇ, ਧਰਮਗੜ (ਮੋਗਾ) ਵਿਖੇ ਭੇਜਿਆ ਸੀ। ਫੜੇ ਗਏ ਮੁਲਜਮਾਂ ਰਾਸ਼ਿਦ ਅਲੀ ਕਾਰ ਦਾ ਡਰਾਇਵਰ ਹੈ ਜੋ ਕਿ 26 ਸਾਲ ਦਾ ਹੈ ਅਤੇ ਦਸਵੀਂ ਫੇਲ੍ਹ ਹੈ ਦੂਸਰਾ ਮੁਲਜਮ ਨਾਸਿਰ 21 ਸਾਲ ਦਾ ਹੈ ਅਤੇ ਦਸਵੀਂ ਪਾਸ ਹੈ। ਉਨ੍ਹਾਂ ਦੱਸਿਆ ਕਿ ਤੀਸਰੀ ਮੁਲਜਮ ਜੀਨਤ 27 ਸਾਲ ਦੀ ਹੈ ਜੋ ਕਿ ਤਲਾਕਸ਼ੁਦਾ ਹੈ ਅਤੇ ਪੰਜਵੀਂ ਪਾਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।