ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ( Gang Who Stole) ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਮਾਰੂ ਹਥਿਆਰ ਸਮੇਤ ਵਾਰਦਾਤ ਵਿੱਚ ਵਰਤਿਆਂ ਗਿਆ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਸਨੌਰ ਰੋਡ ਨੇੜੇ ਬੁੱਟਾ ਸਿੰਘ ਵਾਲਾ ਤੋ ਅਕਾਸ ਪੁੱਤਰ ਸੂਰਜ ਵਾਸੀ ਵਿਕਾਸ ਨਗਰ ਚੀਮਾ ਚੌਕ ਸਿਊਣਾ ਰੋਡ, ਗੋਲੂ ਸਿੰਘ ਉਰਫ ਸਿਵਾ ਪੁੱਤਰ ਹੈਪੀ ਸਿੰਘ , ਮਲਕੀਤ ਸਿੰਘ ਉਰਫ ਐਕਟਰ ਪੁੱਤਰ ਤੇਜਾ ਸਿੰਘ ਵਾਸੀਆਨ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾਂ ਅਤੇ ਸੰਨੀ ਉਰਫ ਮੋਟਾ ਪੁੱਤਰ ਲੇਟ ਗੁਰਪ੍ਰੀਤ ਸਿੰਘ ਵਾਸੀ ਨੇੜੇ ਸ੍ਰੀ ਬਾਲਮੀਕੀ ਧਰਮਸ਼ਾਲਾ ਪਾਤੜਾਂ ਨੂੰ ਸਮੇਤ ਮਾਰੂ ਹਥਿਆਰਾਂ ਦੇ ਡਕੈਤੀ ਮਾਰਨ ਦੀ ਯੋਜਨਾ ਬਣਾਉਦਿਆਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਮੌਕੇ ਅਕਾਸ ਅਤੇ ਗੋਲੂ ਸਿੰਘ ਉਰਫ ਸਿਵਾ ਪਾਸੋਂ 1-1 ਚਾਕੂ, ਮਲਕੀਤ ਸਿੰਘ ਉਰਫ ਐਕਟਰ ਅਤੇ ਸੰਨੀ ਉਰਫ ਮੋਟਾ ਪਾਸੋ 1-1 ਰਾਡਾਂ ਬਰਾਮਦ ਕੀਤੀਆਂ ਗਈਆਂ ਅਤੇ ਇਕ ਬਿੰਨ੍ਹਾ ਨੰਬਰੀ ਮੋਟਰਸਾਇਕਲ ਹੀਰੋ ਹਾਡਾ ਜੋ ਕਿ ਇੰਨ੍ਹਾ ਵੱਲੋਂ ਵਾਰਦਾਤਾਂ ਵਿੱਚ ਵਰਤਿਆ ਗਿਆ ਵੀ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਦੋਸੀਆਨ ਦੇ ਖਿਲਾਫ ਪਹਿਲਾ ਵੀ ਚੋਰੀ ਆਦਿ ਮੁਕੱਦਮੇ ਦਰਜ ਹਨ ਜਿੰਨ੍ਹਾ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਅੱਧੀ ਦਰਜਨ ਤੋ ਵੱਧ ਦੇ ਕਰੀਬ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ, ਗੱਲੇ ਵਿੱਚੋਂ ਕੈਸ ਅਤੇ ਹੋਰ ਸਮਾਨ ਆਦਿ ਦੀਆਂ ਤਿੰਨ ਵਾਰਦਾਤਾਂ ਭਾਦਸੋਂ, ਸੇਰਾਵਾਲਾ ਗੇਟ, ਬੱਸ ਸਟੈਡ ਪਟਿਆਲਾ, ਗੁਰਬਖਸ ਕਲੋਨੀ ਜਾਂਦੀ ਸਾਇਡ ਤੋ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ । ਇਨ੍ਹਾਂ ਵੱਲੋਂ ਇੰਕਸਾਫ਼ ਕੀਤਾ ਗਿਆ ਹੈ ਕਿ ਇਹ ਜਿਆਦਤਰ ਦੁਕਾਨਾਂ ਵਿੱਚੋਂ ਗੱਲੇ ’ਚ ਪਏ ਪੈਸਿਆਂ ਨੂੰ ਚੋਰੀ ਕਰਦੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ