Patiala News : ਤਿੰਨ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕਤਲ, ਖੋਹੀ ਗੱਡੀ ਕੁਝ ਦੂਰੀ ‘ਤੇ ਹੋਈ ਬਰਾਮਦ

Patiala News

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਪਾਸੀ ਰੋਡ ਵਿਖੇ ਬੀਤੀ ਰਾਤ ਤਿੰਨ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਖੋਹਣ ਦੀ ਨੀਅਤ ਨਾਲ ਹੀ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕੁਝ ਦੂਰੀ ਤੇ ਉਕਤ ਗੱਡੀ ਖੜ੍ਹੀ ਹੋਈ ਮਿਲੀ, ਜੋ ਕਿ ਪਿੱਛੇ ਅਤੇ ਅੱਗੇ ਤੋਂ ਐਕਸੀਡੈਂਟ ਹੋਈ ਪ੍ਰਤੀਤ ਹੋ ਰਹੀ ਸੀ। ਇਸ ਦੌਰਾਨ ਐਸਪੀ ਸਿਟੀ ਅਤੇ ਥਾਣਾ ਸਿਵਲ ਲਾਈਨ ਤੇ ਐਸਐਚਓ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ‌(Patiala News)

ਮਿਰਤਕ ਸ਼ਮੀਰ ਕਟਾਰੀਆ ਵਾਸੀ ਕਿਲਾ ਚੌਕ ਪਟਿਆਲਾ ਜੋ ਕਿ ਰਾਤ ਨੂੰ ਆਪਣੇ ਦੋਸਤ ਸੰਦੀਪ ਨਾਲ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਪਾਸੀ ਰੋਡ ਤੇ ਇਹ ਘਟਨਾ ਵਾਪਰੀ। ਜਦੋਂ ਤਿੰਨ ਅਣਪਛਾਤਿਆਂ ਨੇ ਗੱਡੀ ਨੂੰ ਘੇਰ ਲਿਆ ਤਾਂ ਉਸਦਾ ਦੋਸਤ ਉਤਰ ਕੇ ਪਿੱਛੇ ਭੱਜ ਗਿਆ ਜਦ ਕਿ ਸਮੀਰ ਤੇ ਉਨਾਂ ਵੱਲੋਂ ਕਿਸੇ ਤੇਜ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।

Also Read : Antibiotics : ਖ਼ਤਰੇ ਦੀ ਘੰਟੀ, ਐਂਟੀਬਾਇਓਟਿਕ ਦੀ ਦੁਰਵਰਤੋਂ

ਜਦੋਂ ਜਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਪੀ ਸਿਟੀ ਸਰਫਰਾਜ ਆਲਮ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਗੱਡੀ ਨੇੜਿਓਂ ਹਵਾਈ ਫਾਇਰ ਕੀਤਾ ਇਕ ਰੌਂਦ , ਖਾਲੀ ਮੈਗਜ਼ੀਨ ਅਤੇ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ।

LEAVE A REPLY

Please enter your comment!
Please enter your name here