Patiala News: ਬਠੋਈ ਕਲਾਂ ’ਚ ਸ਼ਾਮਲਾਟ ਜਮੀਨ ਸਬੰਧੀ ਕਿਸਾਨ ਧਿਰਾਂ ਤੇ ਪੁਲਿਸ ਆਹਮੋ-ਸਾਹਮਣੇ

Patiala News
Patiala News: ਬਠੋਈ ਕਲਾਂ ’ਚ ਸ਼ਾਮਲਾਟ ਜਮੀਨ ਸਬੰਧੀ ਕਿਸਾਨ ਧਿਰਾਂ ਤੇ ਪੁਲਿਸ ਆਹਮੋ-ਸਾਹਮਣੇ

Patiala News: 600 ਏਕੜ ਤੋਂ ਵੱਧ ਜਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦੇ ਆ ਰਹੇ ਸਨ ਪਿੰਡ ਦੇ ਕਿਸਾਨ

  • ਭਾਰੀ ਗਿਣਤੀ ’ਚ ਪੁਲਿਸ ਫੋਰਸ ਕਿਸੇ ਸਮੇਂ ਵੀ ਜਮੀਨ ’ਤੇ ਕਬਜ਼ੇ ਨੂੰ ਲੈ ਕੇ ਕਰ ਸਕਦੀ ਹੈ ਕਾਰਵਾਈ | Patiala News

Patiala News: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਜ਼ਿਲ੍ਹੇ ’ਚ ਪੈਂਦੇ ਪਿੰਡ ਬਠੋਈ ਕਲਾਂ ’ਚ ਸ਼ਾਮਲਾਟ ਜ਼ਮੀਨ ’ਤੇ ਕਬਜੇ ਨੂੰ ਲੈ ਕੇ ਪਿੰਡ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਪਿੰਡ ਬਠੋਈ ਕਲਾਂ ’ਚ 600 ਏਕੜ ਤੋਂ ਵੱਧ ਸ਼ਾਮਲਾਟ ਜਮੀਨ ਹੈ। ਜਿਸ ’ਤੇ ਪਿੰਡ ਬਠੋਈ ਕਲਾਂ ਦੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ ਅਤੇ ਇਸ ਜਮੀਨ ਦਾ ਪਿਛਲੇ ਕਈ ਸਾਲਾਂ ਤੋਂ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਕੋਰਟ ਨੇ ਸਰਕਾਰ ਦੇ ਹੱਕ ’ਚ ਫੈਸਲਾ ਕਰਦਿਆਂ ਤੁਰੰਤ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਿਸਾਨਾਂ ਤੋਂ ਛਡਾਉਣ ਦੇ ਨਿਰਦੇਸ਼ ਦਿੱਤੇ ਹਨ। Shamlat land in Bathoi Kalan

Patiala News

Read Also : Majitha Liquor Scandal: ਮਜੀਠਾ ਸ਼ਰਾਬ ਕਾਂਡ ’ਚ ਹੋਰ ਮੌਤਾਂ, ਜਾਣੋ ਮੌਕੇ ਦੇ ਹਾਲਾਤ

ਜਿਸ ਕਾਰਨ ਪਿੰਡ ’ਚ ਮਾਹੌਲ ਤਣਾਅਪੂਰਨ ਬਣ ਗਿਆ ਹੈ। ਇੱਕ ਪਾਸੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ ਤੇ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਹੈ। ਕਿਸੇ ਸਮੇਂ ਵੀ ਪੁਲਿਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਨੂੰ ਲੈ ਕੇ ਕਾਰਵਾਈ ਕਰ ਸਕਦੀ ਹੈ। Patiala News