ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 9, 2026
More
    Home Breaking News ਨਗਰ ਨਿਗਮ ਦੇ ਦ...

    ਨਗਰ ਨਿਗਮ ਦੇ ਦਫ਼ਤਰ ‘ਚ ਦੁਕਾਨਦਾਰ ਨੇ ਜ਼ਹਿਰੀਲੀ ਦਵਾਈ ਨਿਗਲੀ

    patiala-Nwes
    ਸੋਸ਼ਲ ਮੀਡਿਆ ਤੇ ਲਾਏ ਹੋ ਕੇ ਖੁਦਕੁਸ਼ੀ ਕਰਨ ਵਾਲਾ ਦੁਕਾਨਦਾਰ

    ਨਿਗਮ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਤੇ ਲਾਏ ਤੰਗ ਪਰੇਸ਼ਾਨ ਕਰਨ ਦੇ ਦੋਸ਼ | Patiala News

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਦੇ ਦਫ਼ਤਰ ‘ਚ ਪਟਿਆਲਾ ਸ਼ਹਿਰ ਦੇ ਇੱਕ ਦੁਕਾਨਦਾਰ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੂੰ ਨਗਰ ਨਿਗਮ ਦੇ ਮੁਲਾਜਿਮਾਂ ਵੱਲੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੁਕਾਨਦਾਰ ਸੂਰਜ ਭਾਟੀਆਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਨਗਰ ਨਿਗਮ ਦੇ ਇੱਕ ਅਧਿਕਾਰੀ ਸਮੇਤ ਕੁਝ ਮੁਲਾਜ਼ਮਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। (Patiala News)

    ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਦਿੱਤੀ ਜਾਣਕਾਰੀ

    ਇਸ ਦੇ ਵਿੱਚ ਪਟਿਆਲਾ ਸ਼ਹਿਰ ਦੇ ਦੋ ਰਾਜਨੀਤਕ ਆਗੂ ਵੀ ਸ਼ਾਮਲ ਹਨ। ਸੂਰਜ ਭਾਟੀਆ ਨੇ ਕਿਹਾ ਕਿ ਉਸ ਦੀ ਗਰਾਉਂਡ ਫਲੋਰ ਤੇ ਦੁਕਾਨ ਹੈ ਪਰ ਨਿਗਮ ਅਧਿਕਾਰੀ ਵੱਲੋਂ ਉਸਨੂੰ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਅੰਦਰ ਰਿਸ਼ਵਤਖੋਰੀ ਦਾ ਵੱਡਾ ਬੋਲ ਬਾਲਾ ਚੱਲ ਰਿਹਾ ਹੈ ਅਤੇ ਦੁਖੀ ਹੋ ਕੇ ਅੱਜ ਆਤਮ ਹੱਤਿਆ ਵਰਗਾ ਕਦਮ ਚੁੱਕ ਰਿਹਾ ਹੈ। ਉਕਤ ਵਿਅਕਤੀ ਜ਼ਹਿਰੀਲੀ ਦਵਾਈ ਆਪਣੇ ਨਾਲ ਹੀ ਲੈ ਕੇ ਆਇਆ ਸੀ। ਦੁਕਾਨਦਾਰ ਸੂਰਜ ਜ਼ੇਰੇ ਇਲਾਜ ਹੈ ਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here