Punjab News: ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ! ਰੱਦ ਹੋਈਆਂ ਇਹ ਟਰੇਨਾਂ

Punjab News
Punjab News: ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ! ਰੱਦ ਹੋਈਆਂ ਇਹ ਟਰੇਨਾਂ

Railway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਠੰਢ ਤੇ ਧੁੰਦ ਦੇ ਲਗਾਤਾਰ ਪ੍ਰਕੋਪ ਨੂੰ ਵੇਖਦੇ ਹੋਏ ਰੇਲ ਮੰਤਰਾਲੇ ਨੇ ਅਹਿਮ ਫੈਸਲਾ ਲੈਂਦੇ ਹੋਏ ਕਈ ਮੇਲ ਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੱਦ ਕੀਤੀਆਂ ਗਈਆਂ ਜ਼ਿਆਦਾਤਰ ਟਰੇਨਾਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਣ ਵਾਲੀਆਂ ਹਨ। ਰੇਲ ਮੰਤਰਾਲੇ ਵੱਲੋਂ ਨਵੀਂ ਦਿੱਲੀ-ਅੰਮ੍ਰਿਤਸਰ, ਅਜਮੇਰ-ਅੰਮ੍ਰਿਤਸਰ, ਜਨਸੇਵਾ, ਲਾਲ ਕੁਆਂ, ਅੰਮ੍ਰਿਤਸਰ-ਟਾਟਾ ਆਦਿ ਟਰੇਨਾਂ ਮੁੱਖ ਤੌਰ ’ਤੇ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਆਉਣ-ਜਾਣ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੇਨਾਂ ਰੱਦ ਹੋਣ ਨਾਲ ਸਟੇਸ਼ਨਾਂ ’ਤੇ ਹਫੜਾ-ਦਫੜੀ ਵੇਖੀ ਜਾ ਰਹੀ ਹੈ, ਨਾਲ ਹੀ ਰੋਜ਼ਾਨਾਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਆਪਣੀ ਡਿਊਟੀ ’ਤੇ ਪਹੁੰਚਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Punjab News

ਇਹ ਖਬਰ ਵੀ ਪੜ੍ਹੋ : Teachers News: ਅਧਿਆਪਕਾਂ ਲਈ ਜਾਰੀ ਹੋਏ ਸਖਤ ਹੁਕਮ! ਪੜ੍ਹੋ ਪੂਰੀ ਖਬਰ

LEAVE A REPLY

Please enter your comment!
Please enter your name here