Russia Train Accident: ਯਾਤਰੀ ਟਰੇਨ ਤੇ ਮਾਲ ਗੱਡੀ ਦੀ ਟੱਕਰ, ਪਿਆ ਚੀਕ-ਚਿਹਾੜਾ!

Russia Train Accident
Russia Train Accident: ਯਾਤਰੀ ਟਰੇਨ ਤੇ ਮਾਲ ਗੱਡੀ ਦੀ ਟੱਕਰ, ਪਿਆ ਚੀਕ-ਚਿਹਾੜਾ!

Russia Train Accident: ਮਾਸਕੋ (ਏਜੰਸੀ)। ਰੂਸ ਦੇ ਮਰਮਾਂਸਕ ਖੇਤਰ ਵਿੱਚ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਰੇਲਗੱਡੀ ਵਿਚਾਲੇ ਹੋਈ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਬੱਚਿਆਂ ਸਮੇਤ ਕੁੱਲ 29 ਲੋਕ ਜ਼ਖਮੀ ਹੋ ਗਏ। ਰੂਸੀ ਰੇਲਵੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਟਰੇਨ ਸੰਚਾਲਕ ਨੇ ਦੱਸਿਆ ਕਿ ਟਰੇਨ ਨੰਬਰ 11 ਮਰਮਾਂਸਕ-ਸੇਂਟ ਪੀਟਰਸਬਰਗ ’ਚ 31 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਨੇ ਇਹ ਵੀ ਕਿਹਾ ਕਿ ਫਿਲਹਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੈ।

Read Also : Kisan Andolan: ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੇਹੋਸ਼