ਪਰਵਲ ਦੀ ਮਿਠਾਈ

ਸਮੱਗਰੀ

250 ਗ੍ਰਾਮ ਪਰਵਲ, 250 ਗ੍ਰਾਮ ਖੋਆ (ਮਾਵਾ), 2 ਚਮਚ ਮਿਲਕ ਪਾਊਡਰ, 200 ਗ੍ਰਾਮ ਖੰਡ, ਬਦਾਮ 10 (ਬਾਰੀਕ ਕੱਟੇ ਹੋਏ), ਪਿਸਤੇ 10 (ਬਾਰੀਕ ਕੱਟੇ ਹੋਏ), 4-5 ਕੇਸਰ ਦੇ ਧਾਗੇ, 3-4 ਇਲਾਇਚੀ ਦਾ ਪਾਊਡਰ, 1-2 ਚਾਂਦੀ ਦੇ ਵਰਕ

ਤਰੀਕਾ:

ਪਰਵਲ ਨੂੰ ਚੰਗੀ ਤਰ੍ਹਾਂ ਛਿੱਲ ਕੇ ਉਸਦਾ ਗੁੱਦਾ ਤੇ ਬੀਜ ਸਾਵਧਾਨੀ ਨਾਲ ਕੱਢ ਦਿਓ ਫਿਰ ਇੱਕ ਭਾਂਡੇ ’ਚ ਪਾਣੀ ਗਰਮ ਕਰਕੇ ਜਦੋਂ ਪਾਣੀ ਉੱਬਲਣ ਲੱਗੇ ਤਾਂ ਉਸ ਵਿਚ ਪਰਵਲ ਪਾ ਕੇ 2-3 ਮਿੰਟ ਤੱਕ ਉਬਾਲੋ, ਫਿਰ ਪਾਣੀ ਤੋਂ ਬਾਹਰ ਕੱਢ ਕੇ ਵੱਖ ਰੱਖ ਦਿਓ ਹੁਣ ਇੱਕ ਕੜਾਹੀ ’ਚ ਖੋਆ ਪਾ ਕੇ ਹੌਲੀ ਸੇਕ ’ਤੇ ਲਗਾਤਾਰ ਹਿਲਾਉਂਦੇ ਹੋਏ ਹਲਕਾ ਭੂਰਾ ਹੋਣ ਤੱਕ ਭੁੰਨੋ ਅੱਧੀ ਖੰਡ ਮਿਲਾ ਕੇ ਕੁਝ ਦੇਰ ਤੱਕ ਹੋਰ ਭੁੰਨੋ, ਫਿਰ ਗੈਸ ਤੋਂ ਉਤਾਰ ਕੇ ਠੰਢਾ ਹੋਣ ਦਿਓ ਠੰਢਾ ਹੋਣ ’ਤੇ ਕੱਟੇ ਹੋਏ ਮੇਵੇ, ਕੇਸਰ, ਮਿਲਕ ਪਾਊਡਰ ਅਤੇ ਇਲਾਇਚੀ ਪਾਊਡਰ ਮਿਲਾ ਦਿਓ ਹੁਣ ਇਸ ਮਿਸ਼ਰਣ ਨੂੰ ਹਰ ਪਰਵਲ ਅੰਦਰ ਚੰਗੀ ਤਰ੍ਹਾਂ ਭਰ ਕੇ ਇੱਕ ਪੈਨ ’ਚ ਵੱਖ-ਵੱਖ ਕਰਕੇ ਰੱਖ ਦਿਓ

ਹੁਣ ਇੱਕ ਪੈਨ ’ਚ ਖੰਡ ਅਤੇ 1/2 ਕੱਪ ਪਾਣੀ ਪਾ ਕੇ ਗਰਮ ਕਰੋ, ਇੱਕ ਤਾਰ ਦੀ ਚਾਸ਼ਨੀ ਬਣ ਜਾਣ ਤੋਂ ਬਾਅਦ ਚਾਸ਼ਨੀ ਨੂੰ ਭਰੇ ਹੋਏ ਪਰਵਲ ਦੇ ਉੱਪਰ ਪਾ ਦਿਓ ਤੇ ਪਰਵਲ ਦੇ ਪੈਨ ਨੂੰ ਗੈਸ ਦੇ ਉੱਪਰ ਰੱਖ ਕੇ 2 ਮਿੰਟਾਂ ਤੱਕ ਪਕਾਓ ਗੈਸ ਬੰਦ ਕਰਕੇ ਠੰਢਾ ਹੋਣ ਦਿਓ ਠੰਢਾ ਹੋਣ ਤੋਂ ਬਾਅਦ ਪਰਵਲ ਨੂੰ ਚਾਸ਼ਨੀ ’ਚੋਂ ਬਾਹਰ ਕੱਢੋ ਤੇ ਕੱਟੇ ਹੋਏ ਪਿਸਤੇ, ਬਦਾਮ ਅਤੇ ਚਾਂਦੀ ਦੇ ਵਰਕ ਨਾਲ ਸਜਾ ਕੇ ਖਾਓ ਅਤੇ ਖੁਆਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ