ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਸਿਮਰਨ ਨਾਲ ਬਦਲ...

    ਸਿਮਰਨ ਨਾਲ ਬਦਲ ਜਾਂਦੇ ਹਨ ਭਾਗ : ਪੂਜਨੀਕ ਗੁਰੂ ਜੀ

    ਸਿਮਰਨ ਨਾਲ ਬਦਲ ਜਾਂਦੇ ਹਨ ਭਾਗ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਨਾਲ ਆਤਮਬਲ ਵਧਦਾ ਹੈ ਤੇ ਇਨਸਾਨ ਨਸ਼ਾ ਮੁਕਤ ਹੋ ਕੇ ਜੀਵਨ ਬਤੀਤ ਕਰਨ ਲੱਗਦਾ ਹੈ ਨਾਮ ਦਾ ਜਾਪ ਕਰਨ ਨਾਲ ਘਰ ’ਚ ਸੁਖ ਸ਼ਾਂਤੀ ਆਉਂਦੀ ਹੈ ਤੇ ਇਨਸਾਨ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ 24 ਘੰਟਿਆਂ ’ਚੋਂ ਸਵੇਰੇ ਸ਼ਾਮ ਦੋ ਮਹੀਨੇ ਲਗਾਤਾਰ ਇੱਕ-ਇੱਕ ਘੰਟਾ ਸਿਮਰਨ ਕਰੇ ਤਾਂ ਅੰਦਰੋਂ ਪਰਮਾਤਮਾ ਦੇ ਨਜ਼ਾਰੇ ਮਿਲਣੇ ਸ਼ੁਰੂ ਹੋ ਜਾਣਗੇ ਮਹਾਂਕਾਲ ਦੇ ਹਥਿਆਰ ਕਾਮ ਵਾਸਨਾ ਕ੍ਰੋਧ ਲੋਭ ਮਨ ਤੇ ਮਾਇਆ ਮਨੁੱਖ ਦੇ ਕੀਮਤੀ ਸਵਾਸਾਂ ਨੂੰ ਲੁੱਟ ਰਹੇ ਹਨ ਜਿਨ੍ਹਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਨਾਮ ਦਾ ਜਾਪ ਕਰਨਾ ਹੈ

    ਨਾਮ ਸ਼ਬਦ ’ਚ ਜੀਵਨ ਦਾ ਸਾਰ ਲੁਕਿਆ ਹੋਇਆ ਹੈ ਇਨਸਾਨ ਦੇ ਕੋਲ ਅੱਲ੍ਹਾ ਵਾਹਿਗੁਰੂ ਨੂੰ ਯਾਦ ਕਰਨ ਦਾ ਸਮਾਂ ਨਹੀਂ ਹੈ ਪਰ ਮੁਸੀਬਤ ਆਉਣ ’ਤੇ ਪਰਮਾਤਮਾ ਨੂੰ ਯਾਦ ਕਰਦੇ ਹਨ ਜੇਕਰ ਸੁਖ ਸ਼ਾਂਤੀ ’ਚ ਅੱਲ੍ਹਾ ਵਾਹਿਗੁਰੁ ਦੀ ਇਬਾਦਤ ਕੀਤੀ ਜਾਵੇ ਤਾਂ ਇਨਸਾਨ ਨੂੰ ਦੁੱਖ ਆਵੇਗਾ ਹੀ ਨਹੀਂ ਆਦਮੀ ਸੁਖ ’ਚ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਜੇਕਰ ਇਨਸਾਨ ਕੰਮ ਕਰਦੇ ਹੋਏ ਪਰਮਾਤਮਾ ਨੂੰ ਯਾਦ ਕਰੇ ਤਾਂ ਉਹ ਸਹਾਇਤਾ ਕਰਨ ਲਈ ਚਲਿਆ ਆਉਂਦਾ ਹੈ ਧਰਮਾਂ ’ਚ Çਂੲਨਸਾਨ ਨੂੰ ਮੁਖਤਿਆਰ ਕਿਹਾ ਗਿਆ ਹੈ ਪਰਮਾਤਮਾ ਦੀ ਭਗਤੀ ਨਾ ਕਰੋ ਤਾਂ ਉਹ ਦੇਵੇਗਾ ਕਿਵੇਂ ਜੇਕਰ ਨਾਮ ਸ਼ਬਦ ਦਾ ਜਾਪ ਕਰੋ ਤਾਂ ਤੁਸੀਂ ਆਪਣੀ ਤਕਦੀਰ ਬਦਲ ਸਕਦੇ ਹੋ ਤੇ ਇਨਸਾਨ ਆਪਣੀ ਭਾਗ ਰੇਖਾ ਨੂੰ ਬਦਲ ਸਕਦਾ ਹੈ ਪਰ ਇਨਸਾਨ ਨੂੰ ਆਪਣੇ ਸੰਚਿਤ ਕਰਮਾਂ ਤੋਂ ਬਚਣ ਲਈ ਨਾਮ ਸ਼ਬਦ ਦਾ ਜਾਪ ਕਰਨਾ ਹੋਵੇਗਾ ਜਿਸ ਨਾਲ ਕਰਮਬਾਧਾ ਦੂਰ ਹੋ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ