ਪਟਿਆਲਾ ਦਾ ਇੱਕ ਮਣਕਾ ਵੀ 400 ਪਾਰ ਦੇ ਮਣਕੇ ’ਚ ਹੋਵੇਗਾ ਸ਼ਾਮਲ: ਅਸੀਮ ਗੋਇਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ /ਘਨੌਰ। ਭਾਜਪਾ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਲਗਾਤਾਰ ਮੁਹਿੰਮ ਆਰੰਭੀ ਹੋਈ ਹੈ ਜਿਸ ਤਹਿਤ ਅੱਜ ਹਲਕਾ ਘਨੌਰ ਵਿਖੇ ਤ੍ਰਿਦੇਵ ਸੰਮੇਲਨ ਕਰਵਾਇਆ ਗਿਆ। ਭਾਜਪਾ ਆਗੂ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਇਸ ਸੰਮੇਲਨ ਵਿੱਚ ਮੈਂਬਰ ਪਾਰਲੀਮੈਂਟ ਅਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ (Parneet Kaur), ਮੰਤਰੀ ਅਸੀਮ ਗੋਇਲ ਹਰਿਆਣਾ ਸਰਕਾਰ, ਅਨਿਲ ਸਰੀਨ ਭਾਜਪਾ ਪੰਜਾਬ ਮਹਾਮੰਤਰੀ, ਪ੍ਰਵੀਨ ਬਾਂਸਲ, ਸਮੇਤ ਸੀਨੀਅਰ ਭਾਜਪਾ ਲੀਡਰਸ਼ਿਪ ਅਤੇ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਅਸੀਮ ਗੋਇਲ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਹਰੇਕ ਵਰਕਰ ਆਪਣੇ ਇਲਾਕੇ ਅਤੇ ਆਪਣੇ ਪਿੰਡ ਦਾ ਬੂਥ ਮਜ਼ਬੂਤ ਕਰਨ। ਇੱਕ-ਇੱਕ ਵੋਟ ਭਾਜਪਾ ਦੇ ਹੱਕ ਵਿਚ ਜੋੜਨ ਲਈ ਮਿਹਨਤ ਕਰੋ ਜਦੋਂ ਇਸ ਜਿੰਮੇਵਾਰੀ ਨੂੰ ਤਨ ਮਨ ਨਾਲ ਸਮਝ ਲਿਆ ਤਾਂ ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਵਾਲੇ ਮਣਕੇ ਵਿੱਚ ਇੱਕ ਮਣਕਾ ਪਟਿਆਲਾ ਦਾ ਵੀ ਜੋੜ ਸਕਾਂਗੇ।
ਭਾਜਪਾ ਦੇ ਸੰਮੇਲਨ ’ਚ ਪਹੁੰਚੇ ਆਗੂ ਤੇ ਵਰਕਰ
ਪਰਨੀਤ ਕੌਰ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਨੇ 20 ਸਾਲ ਐਮਪੀ ਦੇ ਤੌਰ ’ਤੇ ਜ਼ਿਲ੍ਹਾ ਪਟਿਆਲਾ ਦੀ ਸੇਵਾ ਕੀਤੀ ਹੈ, ਪਰ ਇਸ ਵਾਰ ਮੋਦੀ ਸਰਕਾਰ ਵਿੱਚ ਸੇਵਾ ਕਰਨ ਦਾ ਅਲੱਗ ਹੀ ਸਰੋਕਾਰ ਹੋਵੇਗਾ, ਕਿਉਂਕਿ ਇਹ ਤੈਅ ਹੈ ਕਿ ਸੈਂਟਰ ਵਿਚ ਮੋਦੀ ਸਰਕਾਰ ਆਵੇਗੀ ਅਤੇ 400 ਸੀਟਾਂ ਦਾ ਅੰਕੜਾ ਪਾਰ ਕਰੇਗੀ। ਪਰਨੀਤ ਕੌਰ ਨੇ ਖੁੱਲ੍ਹੇ ਤੌਰ ’ਤੇ ਭਾਜਪਾ ਵਰਕਰਾਂ ਅਤੇ ਹੇਠਲੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਸਿਰਫ 2 ਮਹੀਨੇ ਹੀ ਮੇਰੇ ਲਈ ਮਿਹਨਤ ਕਰ ਦੇਣ ਉਸ ਤੋਂ ਬਾਅਦ ਮੈਂ 5 ਸਾਲ ਉਨ੍ਹਾਂ ਦੀ ਸੇਵਾ ਕਰਾਂਗੀ। ਕੇਂਦਰ ਵਿੱਚ ਮੋਦੀ ਸਰਕਾਰ ਹੋਵੇਗੀ ਤਾਂ ਫੰਡ ਲਿਆਉਣ ਲਈ ਸਾਨੂੰ ਕੋਈ ਔਖ ਨਹੀਂ ਆਵੇਗੀ । Parneet Kaur
ਹਲਕਾ ਘਨੌਰ ਦੇ 210 ਬੂਥਾ ਤੋਂ ਵਰਕਰ ਪਹੁੰਚੇ
ਇਸ ਮੌਕੇ ਹਲਕਾ ਘਨੌਰ ਇੰਚਾਰਜ ਵਿਕਾਸ ਸ਼ਰਮਾ ਨੇ ਪਰਨੀਤ ਕੌਰ (Parneet Kaur) ਨੂੰ ਭਰੋਸਾ ਦਿੱਤਾ ਕਿ ਹਲਕਾ ਘਨੌਰ ਤੋ ਉਨਾਂ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀ ਜਿੱਤ ਲਈ ਭਾਜਪਾ ਦਾ ਹਰੇਕ ਵਰਕਰ ਗਰਾਊਂਡ ਲੇਬਲ ’ਤੇ ਸਖਤ ਮਿਹਨਤ ਕਰੇਗਾ। ਅੱਜ ਦੇ ਤ੍ਰਿਦੇਵ ਸੰਮੇਲਨ ’ਚ ਹਲਕਾ ਘਨੌਰ ਦੇ 210 ਬੂਥਾ ਤੋਂ ਵਰਕਰ ਪਹੁੰਚੇ ਹੋਏ ਸਨ । ਵਿਕਾਸ ਸ਼ਰਮਾ ਨੇ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਹਲਕਾ ਘਨੌਰ ਦੇ ਸਾਰੇ ਹੀ ਮੰਡਲ ਪ੍ਰਧਾਨ, ਤੇ ਘਨੌਰ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਤੀਜੀ ਵਾਰ ਸਰਕਾਰ ਬਣ ਜਾ ਰਹੀ ਹੈ ਜੋਂ ਕਿ ਇਤਿਹਾਸ ਸਿਰਜੇਗੀ।
ਇਹ ਵੀ ਪੜ੍ਹੋ: Pension News: ਪੈਨਸ਼ਨਰਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਪੜ੍ਹ ਲਓ ਖੁਸ਼ਖਬਰੀ !
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਬਲਵੰਤ ਰਾਏ , ਸੰਜੀਵ ਪਾਂਡੇ, ਰੀਪਿਨ ਜੈਨ, ਡਾਕਟਰ ਨੰਦ ਲਾਲ ਸ਼ਰਮਾ, ਮੰਡਲ ਪ੍ਰਧਾਨ ਘਨੌਰ ਹਰਜਿੰਦਰ ਸਿੰਘ, ਮੰਡਲ ਪ੍ਰਧਾਨ ਗੰਡਾ ਖੇੜੀ ਸਤਨਾਮ ਸਿੰਘ, ਮੰਡਲ ਪ੍ਰਧਾਨ ਸ਼ੰਭੁ 1 ਕੁੰਦਨ ਲਾਲ, ਮੰਡਲ ਪ੍ਰਧਾਨ ਸ਼ੰਭੂ 2 ਰਾਮ ਰਾਣਾ , ਨਰੇਸ਼ ਧੀਮਾਨ, ਬਿਸ਼ੂ ਸ਼ਰਮਾ, ਹਰਵਿੰਦਰ ਸਿੰਘ ਹਰਪਾਲਪੁਰ, ਰਾਜਿੰਦਰ ਨਿਰੰਕਾਰੀ, ਹਰਦੀਪ ਸਿੰਘ ਸਨਰ, ਸੁੱਬਾ ਸਿੰਘ, ਮੇਹਰਪ੍ਰੀਤ ਸਿੰਘ, ਕ੍ਰਿਸ਼ਨ ਰਾਣਾ, ਰਵਿੰਦਰ ਸੈਣੀ, ਲਾਲਜੀਤ ਸਿੰਘ ਆਦਿ ਹਾਜ਼ਰ ਸਨ ।