ਮਲੇਰਕੋਟਲਾ (ਗੁਰਤੇਜ ਜੋਸ਼ੀ) | ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਹੁਕਮ ਮੇਰੇ ਲਈ ਸਭ ਤੋਂ ਵੱਡਾ ਹੈ, ਅੱਜ ਮੈਂ ਜੇਕਰ ਪੰਜਵੀਂ ਵਾਰੀ ਵਿਧਾਇਕ ਜਾਂ ਮੰਤਰੀ ਬਣਿਆਂ ਹਾਂ ਅਤੇ ਮੇਰਾ ਪਰਿਵਾਰ ਅੱਜ ਜਿਸ ਪੁਜੀਸਨ ਤੇ ਪੰਹੁਚੇ ਹਾਂ ਇਹ ਸਭ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਪਾਰਟੀ ਦੀ ਹੀ ਦੇਣ ਹੈ। ਮੇਰੇ ਪਿਤਾ ਨੇ ਸਿਰਫ ਅਕਾਲੀ ਦਲ ਦੇ ਆਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਪਰ ਉਹ ਪਾਰਟੀ ਦੇ ਮੈਂਬਰ ਬਣੇ ਹੋਏ ਹਨ ਅਤੇ ਇੱਕ ਵਫਾਦਾਰ ਸਿਪਾਹੀ ਦੇ ਤੌਰ ‘ਤੇ ਸੇਵਾ ਕਰਦੇ ਰਹਿਣਗੇ, ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਕਾਰ ਕੋਈ ਫਰਕ ਨਹੀਂ ਹੈ।
ਇਸ ਲਈ ਜੇਕਰ ਪਾਰਟੀ ਮੈਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਮੈਂ ਇਹ ਚੋਣ ਜ਼ਰੂਰ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਲੇਰਕੋਟਲਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਸ ਸਮੇਂ ਕੀਤਾ ਜਦੋਂ ਉਹ ਮਲੇਰਕੋਟਲਾ ਵਿੱਚ ਵਰਕਰ ਮਿਲਣੀ ਲਈ ਰੱਖੇ ਗਏ ਸਮਾਗਮ ਵਿੱਚ ਆਏ।
ਇਸ ਸਮੇਂ ਪੱਤਰਕਾਰਾਂ ਵੱਲੋਂ ਲੋਕ-ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੋਂ ਜਾਨਣਾ ਚਾਹਿਆ ਕਿ ਅਕਾਲੀ ਦਲ ਇੱਕ ਘੱਟ-ਗਿਣਤੀ ਲੋਕਾਂ ਦੀ ਪਾਰਟੀ ਹੈ ਜੋ ਕਿ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦੀ ਹੈ, ਪਰ ਤੁਸੀਂ ਭਾਜਪਾ ਨਾਲ ਚੋਣ ਸਮਝੌਤਾ ਕਰਕੇ ਲੋਕ ਸਭਾ ਚੋਣਾਂ ਲੜ ਰਹੇ ਹੋ, ਜਿਸ ਉੱਪਰ ਹਮੇਸ਼ਾ ਹੀ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਉੱਪਰ ਅੱਤਿਆਚਾਰ ਕਰਨ ਦੇ ਦੋਸ਼ ਲੱਗੇ ਹਨ। ਭਾਜਪਾ ਨੇ ਹਮੇਸ਼ਾ ਹੀ ਦੇਸ਼ ਦੇ ਦੂਜੇ ਰਾਜਾਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲੈ ਕੇ ਅੱਤਿਆਚਾਰ ਕੀਤੇ ਹਨ।
ਕੀ ਇਸ ਪਾਰਟੀ ਨਾਲ ਸਮਝੌਤਾ ਕਰਨ ਨਾਲ ਇਸ ਦਾ ਅਸਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਤੇ ਨਹੀਂ ਪੈਣ ਵਾਲਾ ਤਾਂ ਉਹਨਾਂ ਇਹ ਗੱਲ ਨੂੰ ਸਵੀਕਾਰ ਦੇ ਹੋਏ ਕਿਹਾ ਕਿ ਸਾਡਾ ਭਾਜਪਾ ਨਾਲ ਸਿਰਫ ਚੋਣ ਸਮਝੌਤਾ ਹੈ ਬਾਕੀ ਸਾਡੀ ਪਾਰਟੀ ਦੀਆਂ ਯੋਜਨਾਵਾ ਉਹਨਾਂ ਨਾਲੋਂ ਵੱਖਰੀਆਂ ਹਨ। ਇਸ ਸਮੇਂ ਪੰਜਾਬ ਦੇ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਅਤੇ ਮਲੇਰਕੋਟਲਾ ਹਲਕੇ ਦੀ ਸਾਬਕਾ ਵਿਧਾਇਕਾ ਮੈਡਮ ਫਰਜ਼ਾਨਾ ਆਲਮ ਜਿਨ੍ਹਾਂ ਨੂੰ ਸਟੇਜ ਤੋਂ ਬੋਲਣ ਤਾਂ ਕੀ ਦੇਣਾਂ ਸੀ ਸਗੋਂ ਇਨ੍ਹਾਂ ਆਗੂਆਂ ਦਾ ਸਟੇਜ ਸਕੱਤਰ, ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਾਂ ਕਿਸੇ ਵੀ ਹੋਰ ਬੁਲਾਰੇ ਨੇ ਨਾਂਅ ਤੱਕ ਨਹੀਂ ਲਿਆ ਜਿਸ ਨੂੰ ਦੇਖ ਕੇ ਉਹਨਾਂ ਦੇ ਚਿਹਰਿਆਂ ‘ਤੇ ਨਾਰਾਜ਼ਗੀ ਝਲਕ ਰਹੀ ਸੀ ਪਰ ਉਹ ਬੇਵਸ ਲੱਗ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।