Parliament Security Breach: ਸੰਸਦ ’ਚ ਸੁਰੱਖਿਆ ਦੀ ਉਲੰਘਣਾ, ਕੰਧ ਟੱਪ ਕੰਪਲੈਕਸ ’ਚ ਆਇਆ ਵਿਅਕਤੀ

Parliament Security Breach
Parliament Security Breach: ਸੰਸਦ ’ਚ ਸੁਰੱਖਿਆ ਦੀ ਉਲੰਘਣਾ, ਕੰਧ ਟੱਪ ਕੰਪਲੈਕਸ ’ਚ ਆਇਆ ਵਿਅਕਤੀ

ਨਵੀਂ ਦਿੱਲੀ (ਏਜੰਸੀ)। Parliament Security Breach: ਸੰਸਦ ਭਵਨ ਦੀ ਸੁਰੱਖਿਆ ’ਚ ਇੱਕ ਵਾਰ ਫਿਰ ਵੱਡੀ ਕਮੀ ਆਈ ਹੈ। ਇੱਕ ਵਿਅਕਤੀ ਸਵੇਰੇ 6:30 ਵਜੇ ਦੇ ਕਰੀਬ ਇੱਕ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਸੰਸਦ ਭਵਨ ’ਚ ਦਾਖਲ ਹੋਇਆ। ਉਹ ਰੇਲ ਭਵਨ ਵਾਲੇ ਪਾਸੇ ਤੋਂ ਕੰਧ ਟੱਪ ਕੇ ਨਵੇਂ ਸੰਸਦ ਭਵਨ ਦੇ ਗਰੁੜ ਗੇਟ ਤੱਕ ਪਹੁੰਚਿਆ। ਸੰਸਦ ਭਵਨ ’ਚ ਮੌਜ਼ੂਦ ਸੁਰੱਖਿਆ ਕਰਮਚਾਰੀਆਂ ਨੇ ਮੁਲਜ਼ਮ ਨੂੰ ਫੜਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। Parliament Security Breach

ਇਹ ਖਬਰ ਵੀ ਪੜ੍ਹੋ : South America Earthquake: ਸਮੁੰਦਰ ’ਚ ਵੱਡਾ ਭੂਚਾਲ, 7.5 ਰਹੀ ਤੀਬਰਤਾ, ਸੁਨਾਮੀ ਦਾ ਖਤਰਾ ਟਲਿਆ

ਅਗਸਤ 2024 ’ਚ ਵੀ ਆਈ ਸੀ ਅਜਿਹੀ ਘਟਨਾ ਸਾਹਮਣੇ

ਅਗਸਤ 2024 ’ਚ ਵੀ ਦੇਸ਼ ਦੇ ਨਵੇਂ ਸੰਸਦ ਭਵਨ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਨੌਜਵਾਨ ਰੈੱਡ ਕਰਾਸ ਰੋਡ ਵਾਲੇ ਪਾਸੇ ਤੋਂ ਕੰਧ ਟੱਪ ਕੇ ਸੰਸਦ ਭਵਨ ਦੇ ਅਹਾਤੇ ’ਚ ਛਾਲ ਮਾਰ ਗਿਆ। ਹਾਲਾਂਕਿ, ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਸੰਸਦ ਭਵਨ ’ਚ ਦਾਖਲ ਹੋਣ ਤੋਂ ਪਹਿਲਾਂ ਹੀ ਫੜ ਲਿਆ। ਸ਼ੁਰੂਆਤੀ ਜਾਂਚ ਤੋਂ ਬਾਅਦ, ਇਮਤਿਆਜ਼ ਅਲੀ ਨਾਂਅ ਦੇ ਇੱਕ ਨੌਜਵਾਨ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਦੱਸਿਆ ਗਿਆ ਸੀ। ਦਿੱਲੀ ਪੁਲਿਸ ਤੇ ਖੁਫੀਆ ਵਿਭਾਗ ਸਮੇਤ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਸਾਂਝੇ ਤੌਰ ’ਤੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਸੀ। ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੇ ਇਸ ਮਾਮਲੇ ਤੋਂ ਬਾਅਦ, ਦਿੱਲੀ ਪੁਲਿਸ ਸਮੇਤ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ’ਚ ਹਫੜਾ-ਦਫੜੀ ਮਚ ਗਈ ਸੀ।