ਸੰਸਦ ਦਾ ਵਿਸ਼ੇਸ਼ ਸੈਸ਼ਨ ਕਈ ਮਾਇਨਿਆਂ ’ਚ ਇਤਿਹਾਸਕ ਰਿਹਾ ਇਸ ਸ਼ੈਸਨ ’ਚ ਨਵੀਂ ਸੰਸਦ ’ਚ ਕੰਮਕਾਜ ਦੀ ਸ਼ੁਰੂਆਤ ਹੋਈ ਤਾਂ ਉੱਥੇ ਸਾਲਾਂ ਤੋਂ ਲਟਕਿਆ ਮਹਿਲਾ ਰਾਖਵਾਂਕਰਨ ਬਿੱਲ ਭਾਰੀ ਬਹੁਮਤ ਨਾਲ ਪਾਸ ਹੋਇਆ ਪਰ ਇਸ ਸੈਸ਼ਨ ’ਚ ਇੱਕ ਘਟਨਾ ਨੇ ਲੋਕਤੰਤਰ ਦੇ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕੰਮ ਕੀਤਾ ਅਸਲ ’ਚ ਦੱਖਣੀ ਦਿੱਲੀ ਦੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਨੇ ਉੱਤਰ ਪ੍ਰਦੇਸ਼ ਦੇ ਬਹੁਜਨ ਸਮਾਜ ਪਾਰਟੀ ਦੇ ਸਾਂਸਦ ਦਾਨਿਸ਼ ਅਲੀ ਲਈ ਜਿਨ੍ਹਾਂ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ ਵਿਹਾਰ ਪੂਰੀ ਤਰ੍ਹਾਂ ਨਾ-ਮਾਫ਼ੀਯੋਗ ਹੈ ਬਿਧੂੜੀ ਨੇ ਭਾਸ਼ਾ ਅਤੇ ਸੰਵਾਦ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ। (Parliament)
ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਆਗੂ ਦਾਨਿਸ਼ ਅਲੀ ਦੀ ਹਮਾਇਤ ’ਚ ਸਾਹਮਣੇ ਆਏ
ਇਸ ਮਾਮਲੇ ’ਚ ਜੰਮ ਕੇ ਰਾਜਨੀਤੀ ਵੀ ਹੋ ਰਹੀ ਹੈ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਆਗੂ ਦਾਨਿਸ਼ ਅਲੀ ਦੀ ਹਮਾਇਤ ’ਚ ਸਾਹਮਣੇ ਆਏ ਕਈ ਵਿਰੋਧੀ ਧਿਰ ਦੇ ਸਾਂਸਦਾਂ ਨੇ ਇਸ ਨੂੰ ਵਿਸ਼ੇਸ਼ ਅਧਿਕਾਰ ਦੇ ਉਲੰਘਣ ਦਾ ਮਾਮਲਾ ਦੱਸਦਿਆਂ ਸਪੀਕਰ ਤੋਂ ਕਾਰਵਾਈ ਦੀ ਮੰਗ ਰੱਖੀ ਇਸ ਵਿਚਕਾਰ, ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਬਸਪਾ ਸਾਂਸਦ ਦਾਨਿਸ਼ ਅਲੀ ਸਮੇਤ ਕਈ ਹੋਰ ਵਿਰੋਧੀ ਸਾਂਸਦਾਂ ਦੇ ਵਿਹਾਰ ਨੂੰ ਗਲਤ ਦੱਸਦਿਆਂ ਸਪੀਕਰ ਨੂੰ ਚਿੱਠੀ ਲਿਖ ਦਿੱਤੀ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਲਈ ਇੱਕ ‘ਜਾਂਚ ਕਮੇਟੀ’ ਬਣਾਉਣ ਦੀ ਮੰਗ ਕੀਤੀ ਹੈ ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਦਾ ਕਹਿਣਾ ਹੈ ਕਿ ‘ਬਿਧੂੜੀ ਦੇ ਪੂਰੇ ਭਾਸ਼ਣ ਦੌਰਾਨ, ਉਸ ਦਿਨ ਦਾਨਿਸ਼ ਅਲੀ ਲਗਾਤਾਰ ਰਨਿੰਗ ਕੁਮੈਂਟਰੀ ਕਰ ਰਹੇ ਸਨ ਤੇ ਬਿਧੁੂੜੀ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਉਕਸਾਉਣ ਦੇ ਮਕਸਦ ਨਾਲ ਸਾਰਿਆਂ ਪ੍ਰਤੀ ਅਭੱਦਰ ਟਿੱਪਣੀਆਂ ਵੀ ਕਰ ਰਹੇ ਸਨ। (Parliament)
ਸ਼ਾਂਤੀ ਅਤੇ ਸੰਯਮ ਗੁਆਚ ਜਾਵੇ ਅਤੇ ਉਹ ਸਦਨ ’ਚ ਸਹੀ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਨਾ ਕਰ ਸਕਣ
ਜਿਸ ਨਾਲ ਉਨ੍ਹਾਂ ਦੀ ਸ਼ਾਂਤੀ ਅਤੇ ਸੰਯਮ ਗੁਆਚ ਜਾਵੇ ਅਤੇ ਉਹ ਸਦਨ ’ਚ ਸਹੀ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਨਾ ਕਰ ਸਕਣ’ ਦੂਬੇ ਨੇ ਪੱਤਰ ’ਚ ਕਿਹਾ ਹੈ, ਉਨ੍ਹਾਂ ਨੇ (ਦਾਨਿਸ਼ ਅਲੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੇਹੱਦ ਇਤਰਾਜ਼ਯੋਗ ਅਤੇ ਨਿੰਦਣਯੋਗ ਟਿੱਪਣੀ ਕੀਤੀ, ਜਿਸ ਨੂੰ ਸੁਣ ਕੇ ਕੋਈ ਵੀ ਦੇਸ਼ਭਗਤ ਲੋਕ-ਨੁਮਾਇੰਦਾ ਆਪਣੀ ਸ਼ਾਂਤੀ ਗੁਆ ਕੇ ਅਤੇ ਉਨ੍ਹਾਂ ਦੇ ਜਾਲ ’ਚ ਫਸ ਕੇੇ ਅਭੱਦਰ ਬੋਲ ਬੋਲ ਸਕਦਾ ਸੀ ਅਤੇ ਉਸ ਦਿਨ ਅਜਹਿਾ ਹੀ ਹੋਇਆ ਬੀਜੇਪੀ ਸਾਂਸਦ ਰਮੇਸ਼ ਬਿਧੁੜੀ ਨੇ ਦਾਨਿਸ਼ ਅਲੀ ਦੇ ਧਰਮ ਸਬੰਧੀ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਉਨ੍ਹਾਂ ਨੂੰ ਅਸੰਸਦੀ ਮੰਨ ਕੇ ਕਾਰਵਾਈ ’ਚੋਂ ਕੱਢ ਦਿੱਤਾ ਗਿਆ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿੜਲਾ ਨੇ ਰਮੇਸ਼ ਬਿਧੂੜੀ ਨੂੰ ਸਖ਼ਤ ਚਿਤਾਵਨੀ ਦਿੱਤੀ, ੳੱੁਥੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ 15 ਦਿਨ ’ਚ ਜਵਾਬ ਮੰਗਿਆ ਹੈ। (Parliament)
ਇਹ ਵੀ ਪੜ੍ਹੋ : ਪਲਾਟ ਮਾਮਲਾ : ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਦਾ ਦੋ ਦਿਨ ਦਾ ਮਿਲਿਆ ਹੋਰ ਪੁਲਿਸ ਰਿਮਾਂਡ
ਬਿਧੂੜੀ ਨੇ ਬੀਤੇ ਦਿਨੀਂ ਪਾਰਟੀ ਪ੍ਰਧਾਨ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ ਸੰਸਦ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਪਾਰਟੀ ਦੇ ਸਾਂਸਦ ਦੇ ਨਿੰਦਣਯੋਗ ਬਿਆਨ ਲਈ ਮਾਫ਼ੀ ਮੰਗਣ ਦੀ ਹਿੰਮਤ ਵੀ ਦਿਖਾਈ ਉਥੇ ਦਾਨਿਸ਼ ਅਲੀ ਨੇ ਸਪੀਕਰ ਸਾਹਮਣੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ’ਚ ਭੇਜਣ ਦੀ ਅਪੀਲ ਨਾਲ ਚਿਤਾਵਨੀ ਦਿੱਤੀ ਕਿ ਨਿਆਂ ਨਾ ਮਿਲਣ ’ਤੇ ਉਹ ਮੈਂਬਰਸ਼ਿਪ ਛੱਡ ਦੇਣਗੇ ਪਰ ਹੁਣ ਤੱਕ ਜੋ ਹੁੰਦਾ ਆਇਆ ਹੈ ਉਸ ਅਨੁਸਾਰ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ’ਚ ਜਾਵੇਗਾ ਅਤੇ ਰਮੇਸ਼ ਬਿਧੁੂੜੀ ਦੇ ਮਾਫ਼ੀ ਮੰਗ ਲੈਣ ’ਤੇ ਉਸ ਦਾ ਅੰਤ ਹੋ ਜਾਵੇਗਾ ਹਾਲ ਹੀ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਪ੍ਰਧਾਨ ਮੰਤਰੀ ਬਾਰੇ ਕੀਤੀਆਂ ਗਈਆਂ ਇਤਰਾਜਯੋਗ ਟਿੱਪਣੀਆਂ ਦੇ ਸੰਦਰਭ ’ਚ ਵੀ ਇਹੀ ਦੇਖਣ ਨੂੰ ਮਿਲਿਆ ਬਾਵਜੂਦ ਇਸ ਦੇ ਸੰਸਦ ਜਾਂ ਉਸ ਦੇ ਬਾਹਰ ਅਜਿਹੀਆਂ ਗੱਲਾਂ ਕਹਿਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ। (Parliament)
ਸੰਵਿਧਾਨ ਦੀ ਧਾਰਾ 105 (2) ਮੁਤਾਬਿਕ, ਸੰਸਦ ’ਚ ਕਹੀ ਗਈ ਗੱਲ ਨੂੰ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇਸ ਤਾਨਾਸ਼ਾਹੀ ’ਚ ਵੀ ਸੋਧ ਕੀਤੀ ਜਾਣੀ ਚਾਹੀਦੀ ਹੈ ਸ਼ਾਇਦ ਸਪੀਕਰ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ, ਕੁਝ ਵੀ ਹੋਵੇ, ਸੰਸਦ ਦੇ ਅੰਦਰ ਇਹ ਗਾਲ੍ਹਾਂ ਮਨਜ਼ੂਰ ਨਹੀਂ ਹੋਣੀਆਂ ਚਾਹੀਦੀਆਂ ਭਾਜਪਾ ਦੇ ਇੱਕ ਸਾਂਸਦ ਵੱਲੋਂ ਧਰਮਸੂਚਕ ਸ਼ਬਦ ਦਾ ਇਸਤੇਮਾਲ ਕਰਨ ਨਾਲ ਪੂਰਾ ਸਿਆਸੀ ਜਗਤ ਹਿੱਲ ਗਿਆ ਅਜਿਹੇ ’ਚ ਤਾਮਿਲਨਾਡੂ ਸਰਕਾਰ ਦੇ ਇੱਕ ਮੰਤਰੀ ਵੱਲੋਂ ਭਾਰਤ ਦੇ 80 ਫੀਸਦੀ ਲੋਕਾਂ ਦੇ ਧਰਮ ਨੂੰ ਡੇਂਗੂ ਮਲੇਰੀਆ, ਕੋਰੋਨਾ ਦੱਸ ਕੇ ਮੁੱਢੋਂ ਨਸ਼ਟ ਕਰਨ ਦਾ ਇਤਰਾਜ਼ਯੋਗ ਬਿਆਨ ਦਿੱਤਾ ਗਿਆ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਯੋਗਦਾਨ ’ਤੇ ਸੁਆਲ ਉਠਾਉਣ ਦਾ ਕਿਸੇ ਨੂੰ ਨਹੀਂ ਅਧਿਕਾਰ : ਭਗਵੰਤ ਮਾਨ
ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਸਵਾਮੀ ਪ੍ਰਸ਼ਾਦ ਮੌਰਿਆ ਰਾਮਚਰਿੱਤ ਮਾਨਸ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਬਾਵਜ਼ੂਦ ਪਾਰਟੀ ਦੇ ਅਹੁਦੇ ’ਤੇ ਹਨ ਬੀਤੇ ਕੁਝ ਦਿਨਾਂ ਤੋਂ ਉਹ ਹਿੰਦੂ ਸ਼ਬਦ ਦੀ ਬੇਹੱਦ ਨਿਮਨ ਪੱਧਰੀ ਵਿਆਖਿਆ ਕਰ ਰਹੇ ਹਨ ਪਰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਜਾਂ ਹੋਰ ਕਿਸੇ ਨੂੰ ਉਸ ’ਚ ਕੋਈ ਬੁਰਾਈ ਨਜ਼ਰ ਨਹੀਂ ਆ ਰਹੀ ਸਵਾਮੀ ਪ੍ਰਸਾਦ ਦੀ ਦੇਖਾ-ਦੇਖੀ ਬਿਹਾਰ ’ਚ ਨੀਤਿਸ਼ ਸਰਕਾਰ ਦੇ ਕੁਝ ਮੰਤਰੀ ਵੀ ਲਗਾਤਾਰ ਰਾਮਚਰਿਤ ਮਾਨਸ ਅਤੇ ਸਨਾਤਨ ਧਰਮ ’ਤੇ ਘਟੀਆ ਟਿੱਪਣੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਨਾ ਮੁੱਖ ਮੰਤਰੀ ਰੋਕ ਰਹੇ ਹਨ ਤੇ ਨਾ ਹੀ ਲਾਲੂ ਪ੍ਰਸ਼ਾਦ ਯਾਦਵ ਕਾਂਗਰਸ ਆਗੂ ਰਾਹੁਲ ਗਾਂਧੀ 2019 ਦੀਆਂ ਚੋਣਾਂ ’ਚ ਚੌਂਕੀਦਾਰ ਚੋਰ ਦਾ ਨਾਅਰਾ ਕਿਸ ਲਈ ਲਵਾਉਂਦੇ ਸਨ। (Parliament)
ਇਹ ਸਾਰੇ ਜਾਣਦੇ ਹਨ ਸਾਰੇ ਮੋਦੀ ਚੋਰ ਹਨ ਵਰਗੀਆਂ ਟਿੱਪਣੀਆਂ ਲਈ ਤਾਂ ਉਹ ਮਾਣਹਾਨੀ ਦੇ ਦੋਸ਼ੀ ਤੱਕ ਕਰਾਰ ਦੇ ਦਿੱਤੇ ਗਏ ਇਸ ਤੋਂ ਇਲਾਵਾ ਵੀਰ ਸਾਵਰਕਰ ਬਾਰੇ ਉਨ੍ਹਾਂ ਦੇ ਜਨਤਕ ਬਿਆਨ ਕੀ ਇੱਕ ਰਾਸ਼ਟਰੀ ਆਗੂ ਦੀ ਪ੍ਰਤਿਸ਼ਠਾ ਦੇ ਅਨੁਸਾਰ ਸਨ? ਇਹ ਵਿਚਾਰਨਯੋਗ ਵਿਸ਼ਾ ਹੈ ਕਿ ਅਜਿਹੀਆਂ ਟਿੱਪਣੀਆਂ ਕਰਕੇ ਇਹ ਆਗੂ ਸੂਬੇ ਦੀ ਜਨਤਾ ਨੂੰ ਕੀ ਸੰਦੇਸ਼ ਦੇ ਰਹੇ ਹਨ? ਸ਼ਾਇਦ ਆਗੂ ਭੁੱਲ ਗਏ ਹਨ ਕਿ ਆਮ ਜਨਤਾ ਸਿਆਸੀ ਅਗਵਾਈ ਨੂੰ ਰੋਲ ਮਾਡਲ ਮੰਨਦੀ ਹੈ ਆਪਣੇ ਚੰਗੇ ਵਿਹਾਰ ਲਈ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚਾਚਾ ਨਹਿਰੂ ਅਤੇ ਕਈ ਹੋਰ ਸਿਆਸੀ ਆਗੂਆਂ ਨੂੰ ਇਸ ਤਰਜ਼ ’ਤੇ ਆਤਮੀ ਸੰਬੋਧਨ ਮਿਲੇ।
ਇਹ ਵੀ ਪੜ੍ਹੋ : ਸਿਆਸਤ ’ਚ ਭ੍ਰਿਸ਼ਟਾਚਾਰ
ਪਰ ਮੌਜੂਦਾ ਦੌਰ ’ਚ ਕੋਈ ਆਗੂ ਆਮ ਆਦਮੀ ਤੋਂ ਅਜਿਹੀ ਆਤਮੀਅਤਾ ਦਾ ਹੱਕਦਾਰ ਨਹੀਂ ਦਿਸਦਾ ਇਸ ਦੀ ਇੱਕੋ-ਇੱਕ ਵਜ੍ਹਾ ਆਗੂਆਂ ਦਾ ਵਿਹਾਰ ਅਤੇ ਜੀਵਨਸ਼ੈਲੀ ਹੈ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਸਿਆਸੀ ਖੇਤਰ ’ਚ ਦਬੰਗਾਂ, ਕਾਰੋਬਾਰੀਆਂ ਤੇ ਅਪਰਾਧੀਆਂ ਦੀ ਹੋਂਦ ਵਧਦੀ ਜਾ ਰਹੀ ਹੈ ਕਿਉਂਕਿ ਚੰਗੀ ਸੋਚ ਰੱਖਣ ਵਾਲੇ ਲੋਕ ਰਾਜਨੀਤੀ ਨੂੰ ਆਪਣੇ ਲਈ ਸਹੀ ਸਥਾਨ ਨਹੀਂ ਮੰਨਦੇ ਦੇਸ਼ ਦੀ ਲੋਕਤੰਤਰਿਕ ਵਿਵਸਥਾ ਲਈ ਇਹ ਚੰਗਾ ਸੰਕੇਤ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਲਈ ਕਾਂਗਰਸ ਆਗੂਆਂ ਨੇ ਕਈ ਗਾਲ੍ਹਾਂ ਦਾ ਇਸਤੇਮਾਲ ਕੀਤਾ ਹੈ ਅਤੇ ਉਹ ਅਪਸ਼ਬਦ ਇਸ ਤੋਂ ਵੀ ਜ਼ਿਆਦਾ ਅਭੱਦਰ ਅਤੇ ਅਸ਼ਲੀਲ ਰਹੇ ਹਨ। (Parliament)
ਇਹ ਵੀ ਪੜ੍ਹੋ : ਢਾਈ ਕਿੱਲੋ ਤੋਂ ਵੱਧ ਅਫ਼ੀਮ ਸਮੇਤ ਦੋ ਕਾਰ ਸਵਾਰ ਕਾਬੂ
ਪਰ ਕਾਂਗਰਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਇੱਧਰ ਭਾਜਪਾ ਸਾਂਸਦ ਨੇ ਬਸਪਾ ਸਾਂਸਦ ਨੂੰ ਗਾਲ੍ਹਾਂ ਦਿੱਤੀਆਂ, ਓਧਰ ਹਰਿਆਣਾ ਦੇ ਸੂਬਾ ਕਾਂਗਰਸ ਪ੍ਰਧਾਨ ਉਦੈਭਾਨ ਨੇ ਬਿਨਾ ਵਜ੍ਹਾ ਹੀ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਲਈ ਘੋਰ ਅਪਮਾਨਜਨਕ ਸ਼ਬਦਾਂ ਦੀ ਵਰਤੋ ਕੀਤੀ ਕੀ ਰਾਜਨੀਤੀ ਇਸ ਆਧਾਰ ’ਤੇ ਕੀਤੀ ਜਾ ਸਕਦੀ ਹੈ? ਇਸ ਦਲਦਲ ’ਚ ਸਾਰੀਆਂ ਪਾਰਟੀਆਂ ਦੇ ਆਗੂ ਡੁੱਬੇ ਹਨ ਉਨ੍ਹਾਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਲਿਹਾਜ਼ਾ ਸ਼ੱਕ ਹੁੰਦਾ ਹੈ ਕਿ ਬਿਧੂੜੀ ਖਿਲਾਫ਼ ਵੀ ਕੁਝ ਨਹੀਂ ਕੀਤਾ ਜਾਵੇਗਾ ਸਨਾਤਨ ਧਰਮ ਬਾਰੇ ਡੀਐਕੇ ਪ੍ਰਧਾਨ ਸਟਾਲਿਨ ਦੇ ਬੇਟੇ ਉਦਯਨਿਧੀ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਜੇਕਰ ਕਿਸੇ ਹੋਰ ਧਰਮ ਬਾਰੇ ਕੀਤੀਆਂ ਗਈਆਂ ਹੁੰਦੀਆਂ ਤਾਂ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਜਾਂਦਾ ਕਹਿਣ ਦਾ ਮਤਲਬ ਹੈ ਕਿ ਭੱਦੀਆਂ ਅਤੇ ਅਪਮਾਨਜਨਕ ਟਿੱਪਣੀਆਂ ਖਿਲਾਫ਼ ਇੱਕੋ-ਜਿਹੀ ਰਾਇ ਰੱਖੀ ਜਾਣੀ ਚਾਹੀਦੀ ਹੈ। (Parliament)
ਇਸ ’ਚ ਸਿਆਸੀ ਨਫ਼ੇ ਅਤੇ ਨੁਕਸਾਨ ਦੀ ਬਜਾਇ ਗੁਣ-ਦੋਸ਼ ਦੇ ਆਧਾਰ ’ਤੇ ਫੈਸਲਾ ਕੀਤਾ ਜਾਣਾ ਜ਼ਰੂਰੀ ਹੈ ਦਰਅਸਲ, ਜਦੋਂ ਰਾਜਨੀਤੀ ਵਿਚਾਰਕ ਆਧਾਰ ਗੁਆ ਦਿੰਦੀ ਹੈ, ਉਦੋਂ ਸਿਆਸੀ ਵਰਕਰ ਅਜਿਹਾ ਵਿਹਾਰ ਕਰਨ ਲੱਗਦੇ ਹਨ ਇਹ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਰਾਜਨੀਤੀ ਕਿਸ ਹੱਦ ਤੱਕ ਵਿਚਾਰਕ ਦੀਵਾਲੀਆਪਣ ਦੀ ਸ਼ਿਕਾਰ ਹੋ ਗਈ ਹੈ ਸਿਆਸੀ ਪਾਰਟੀਆਂ ’ਚ ਵਰਕਰਾਂ ਦੀ ਸਿਖਲਾਈ ਦੀ ਰਿਵਾਇਤ ਬੰਦ ਹੋ ਗਈ ਹੈ ਹਰ ਆਗੂ ਸ਼ਾਰਟਕੱਟ ਭਾਲ ਰਿਹਾ ਹੈ ਬਦਜ਼ੁਬਾਨੀ ਇਸੇ ਦਾ ਮਾੜਾ ਨਤੀਜਾ ਹੈ ਇਸ ਮਾਮਲੇ ’ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਲਈ ਵਿਹਾਰ ਜਾਬਤਾ ਬਣਾਉਣਾ ਚਾਹੀਦਾ ਹੈ, ਤਾਂ ਕਿ ਗਾਂਧੀ-ਨਹਿਰੂ ਅਤੇ ਭਗਤ-ਤਿਲਕ ਦੀ ਰਾਜਨੀਤਿਕ ਪਰੰਪਰਾ ਮੌਜੂਦਾ ਦੌਰ ਦੀ ਘਟੀਆ ਸ਼ੈਲੀ ਅੱਗੇ ਸਿਰਫ ਇਤਿਹਾਸ ’ਚ ਕੈਦ ਹੋ ਕੇ ਨਾ ਰਹਿ ਜਾਵ।