ਸਿਆਸਤ ’ਚ ਭ੍ਰਿਸ਼ਟਾਚਾਰ

Corruption

ਪੰਜਾਬ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਪਰਚਾ ਦਰਜ ਕਰ ਲਿਆ ਹੈ ਤੇ ਇੱਕ ਹੋਰ ਮੌਜੂਦਾ ਕਾਂਗਰਸੀ ਵਿਧਾਇਕ ਨੂੰ ਉਸ ਦੇ ਘਰੋਂ ਚੰਡੀਗੜ੍ਹ ’ਚ ਗਿ੍ਰਫ਼ਤਾਰ ਕਰ ਲਿਆ ਹੈ ਸਿਆਸਤਦਾਨਾਂ ਖਿਲਾਫ਼ ਇਹ ਕੋਈ ਪਹਿਲੀ ਕਾਰਵਾਈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਪਿਛਲੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਗਿ੍ਰਫ਼ਤਾਰ ਕਰ ਚੱੁਕੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਤੇ ਇੱਕ ਵਿਧਾਇਕ ਭਿ੍ਰਸ਼ਟਾਚਾਰ ਦੇ ਦੋ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ ਕਾਂਗਰਸ ਦੇ ਨਾਲ-ਨਾਲ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਵੀ ਪੁੱਛਗਿੱਛ ਹੋਈ ਹੈ ਸਿਆਸੀ ਆਗੂਆਂ ਖਿਲਾਫ਼ ਇਹ ਮੁਕੱਦਮੇਬਾਜ਼ੀ ਸਿਆਸੀ ਗਿਰਾਵਟ ਬਾਰੇ ਕਈ ਸਵਾਲ ਖੜੇ੍ਹ ਕਰਦੀ ਹੈ। (Corruption)

ਇਹ ਵੀ ਪੜ੍ਹੋ : ਸ਼ਹੀਦਾਂ ਦੇ ਯੋਗਦਾਨ ’ਤੇ ਸੁਆਲ ਉਠਾਉਣ ਦਾ ਕਿਸੇ ਨੂੰ ਨਹੀਂ ਅਧਿਕਾਰ : ਭਗਵੰਤ ਮਾਨ

ਇਸ ਤੋਂ ਪਹਿਲਾਂ ਸਮੇਂ-ਸਮੇਂ ’ਤੇ ਮੁੱਖ ਮੰਤਰੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਭਿ੍ਰਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰਦੇ ਰਹੇ ਇਹ ਚਰਚਾ ਵੀ ਰਹਿੰਦੀ ਹੈ ਕਿ ਸਰਕਾਰ ਵਿਰੋਧੀ ਪਾਰਟੀਆਂ ਖਿਲਾਫ਼ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਹੈ ਇਸ ਗੱਲ ਪਿੱਛੇ ਤਰਕ ਵੀ ਵਜ਼ਨਦਾਰ ਹੈ ਕਿ ਬਹੁਤੇ ਸਿਆਸੀ ਆਗੂਆਂ ਖਿਲਾਫ ਕੇਸਾਂ ਜਾਂ ਤਾਂ ਖਾਰਜ ਹੁੰਦੇ ਰਹੇ ਜਾਂ ਬਰੀ ਹੁੰਦੇ ਰਹੇ ਪਰ ਇਨ੍ਹਾਂ ਕੇਸਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਬਰੀ ਹੋਣ ਤੱਕ ਸਿਆਸਤ ’ਚ ਸ਼ੋਰ-ਸ਼ਰਾਬਾ ਕਈ ਪਲਟੀਆਂ ਵੀ ਮਾਰਦਾ ਰਿਹਾ ਪਰ ਮੁਕੱਦਮੇਬਾਜ਼ੀ ਨੇ ਕਈ ਆਗੂਆਂ ਦਾ ਗ੍ਰਾਫ ਡੇਗਿਆ ਤੇ ਕਈਆਂ ਦਾ ਸਿਆਸੀ ਕੈਰੀਅਰ ਹੀ ਖ਼ਤਮ ਹੋ ਗਿਆ ਇਹ ਵੀ ਕਿਹਾ ਜਾਣ ਲੱਗਾ ਕਿ ਮੁਕੱਦਮੇਬਾਜ਼ੀ ਸਰਕਾਰ ਦੀ ਸਿਰਫ਼ ਸਿਆਸੀ ਪੈਂਤਰੇਬਾਜ਼ੀ ਹੀ ਹੁੰਦੀ ਹੈ ਸਾਰੀਆਂ ਚਰਚਾਵਾਂ ਦੇ ਬਾਵਜੂਦ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। (Corruption)

ਕਿ ਸਿਆਸਤ ਤੇ ਭਿ੍ਰਸ਼ਟਾਚਾਰ ਦਾ ਰਿਸ਼ਤਾ ਬੜਾ ਗੂੜ੍ਹਾ ਹੈ ਜੇਕਰ ਸਿਆਸਤਦਾਨ ਇਮਾਨਦਾਰ ਹੋਣ ਤਾਂ ਕਲਰਕ ਤੋਂ ਲੈ ਕੇ ਵੱਡੇ ਅਫਸਰ ਗੈਰ-ਕਾਨੂੰਨੀ ਢੰਗ ਨਾਲ ਕੰਮ ਨਾ ਕਰਨ ਸੱਤਾ ਜਦੋਂ ਕਿਸੇ ਦੇ ਹੱਥ ’ਚ ਹੰੁਦੀ ਹੈ ਤਾਂ ਉਹ ਮਨਮਾਨੀਆਂ ਕਰਦਾ ਹੈ ਤੇ ਸੱਤਾ ਨੂੰ ਆਪਣੀ ਨਿੱਜੀ ਜਾਗੀਰ ਜਾਂ ਅਧਿਕਾਰ ਮੰਨਣ ਲੱਗਦਾ ਹੈ ਸਿਆਸੀ ਬਦਲੇਖੋਰੀ ਨੂੰ ਵੀ ਜੇਕਰ ਸੱਚ ਮੰਨ ਲਿਆ ਜਾਵੇ ਤਾਂ ਸਿਆਸਤ ’ਚ ਵੱਡੇ ਪੱਧਰ ’ਤੇ ਭਿ੍ਰਸ਼ਟਚਾਰ ਹੋਣ ਤੋਂ ਇਨਕਾਰ ਕਰਨਾ ਔਖਾ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸੇ ਵੀ ਕਾਰਵਾਈ ਪਿੱਛੇ ਨੀਤੀ ਦੇ ਨਾਲ-ਨਾਲ ਨੀਅਤ ਸਹੀ ਹੋਵੇ ਸਰਕਾਰ ਨੂੰ ਕਿਸੇ ਵੀ ਕਾਰਵਾਈ ਦੇ ਸ਼ੁਰੂ ਕਰਨ ਤੋਂ ਬਾਅਦ ਇਸ ਗੱਲ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗਊ ਸੇਵਾ ਦੇ ਨਾਂਅ ’ਤੇ ਠੱਗਣ ਵਾਲੇ ਤਿੰਨ ਗ੍ਰਿਫਤਾਰ

ਕਿ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਤੱਥਾਂ ਅਤੇ ਸਬੂਤਾਂ ’ਤੇ ਆਧਾਰਿਤ ਹੋਣ ਕਾਰਨ ਹੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੀ ਭਰੋਸੇਯੋਗਤਾ ਬਣੀ ਰਹਿਣੀ ਜ਼ਰੂਰੀ ਹੈ ਉਂਜ ਜਦੋਂ ਇੱਕ ਕਲਰਕ ਗਲਤੀ ਕਰਦਾ ਹੈ ਜਾਂ ਕੋਈ ਆਮ ਬੰਦਾ ਬਿਜਲੀ ਦੀ ਕੁੰਡੀ ਲਾਉਂਦਾ ਹੈ ਤੇ ਉਸ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਕਿਸੇ ਸਾਬਕਾ ਮੰਤਰੀ ਜਾਂ ਵਿਧਾਇਕ ਖਿਲਾਫ਼ ਕਾਰਵਾਈ ਕੋਈ ਅਜ਼ੂਬਾ ਨਹੀਂ ਬਸ਼ਰਤੇ ਬਦਲੇ ਦੀ ਭਾਵਨਾ ਨਾ ਹੋਵੇ ਹਕੀਕਤ ਇਹ ਵੀ ਹੈ ਕਿ ਕੋਈ ਵੀ ਪਾਰਟੀ ਅਜਿਹੀ ਨਹੀਂ ਜਿਸ ਦੇ ਆਗੂਆਂ ਨੇ ਰਿਸ਼ਵਤ ਨਾਲ ਘਰ ਨਾ ਭਰਿਆ ਹੋਵੇ ਭਾਵੇਂ ਕਾਨੂੰਨੀ ਕਾਰਵਾਈ ਜ਼ਰੂਰੀ ਹੈ ਪਰ ਮਸਲੇ ਦਾ ਪੱਕਾ ਹੱਲ ਤਾਂ ਭਿ੍ਰਸ਼ਟ ਲੋਕਾਂ ਦੀ ਸਿਆਸਤ ’ਚ ਐਂਟਰੀ ਬੰਦ ਕਰਨਾ ਹੈ, ਹਰ ਸਿਆਸੀ ਪਾਰਟੀ ਸਿਰਫ ਨੇਕ, ਇਮਾਨਦਾਰ ਆਗੂਆਂ ਨੂੰ ਚੋਣਾਂ ਵੇਲੇ ਟਿਕਟ ਦੇਵੇ ਤਾਂ ਭਿ੍ਰਸ਼ਟਾਚਾਰ ਦਾ ਖਾਤਮਾ ਜ਼ਰੂਰ ਹੋਵੇਗਾ। (Corruption)