![Amritsar News Amritsar News](https://sachkahoonpunjabi.com/wp-content/uploads/2025/02/Amritsar-News-696x391.jpg)
ਗੁਆਟੇਮਾਲਾ ਵਿੱਚ ਮਾਰੇ ਰਾਮਦਾਸ ਦੇ ਨੌਜਵਾਨ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਇਜ਼ਹਾਰ
Amritsar News: (ਰਾਜਨ ਮਾਨ) ਅੰਮ੍ਰਿਤਸਰ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਗ਼ਲਤ ਰਸਤਿਆਂ ਰਾਹੀਂ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ। ਬੀਤੇ ਦਿਨੀਂ ਅਮਰੀਕਾ ਜਾਂਦੇ ਹੋਏ ਗੁਆਟੇਮਾਲਾ ਵਿੱਚ ਮਾਰੇ ਗਏ ਕਸਬਾ ਰਾਮਦਾਸ ਦੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਹਨਾਂ ਦੇ ਗ੍ਰਹਿ ਰਾਮਦਾਸ ਵਿਖੇ ਪਹੁੰਚੇ ਧਾਲੀਵਾਲ ਨੇ ਪੰਜਾਬੀ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੋਟਾਂ ਦੀਆਂ ਪੰਡਾਂ ਲਗਾ ਕੇ ਆਪਣੇ ਨੌਜਵਾਨ ਪੁੱਤਰਾਂ ਤੇ ਧੀਆਂ ਨੂੰ ਗਲਤ ਰਸਤਿਆਂ ਜ਼ਰੀਏ ਵਿਦੇਸ਼ਾਂ ਵਿੱਚ ਨਾ ਭੇਜਣ। ਉਹਨਾਂ ਕਿਹਾ ਕਿ ਇਹ ਰਸਤੇ ਬੇਹਦ ਖਤਰਨਾਕ ਅਤੇ ਖਰਚੇ ਵਾਲੇ ਹਨ।
ਇਹ ਵੀ ਪੜ੍ਹੋ: Farmers Big News: ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਉਹ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਲਤ ਰਸਤੇ ਅਪਣਾ ਕੇ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨ। ਜੇਕਰ ਕਿਸੇ ਨੇ ਵਿਦੇਸ਼ ਜਾਣਾ ਹੈ ਤਾਂ ਉਹ ਪੜ੍ਹ-ਲਿਖ ਕੇ ਹੁਨਰਮੰਦ ਸਿੱਖਿਆ ਲੈ ਕੇ ਜਾਵੇ, ਜਿਸ ਜ਼ਰੀਏ ਉਸਦਾ ਖਰਚਾ ਵੀ ਘੱਟ ਆਦਾ ਹੈ ਅਤੇ ਖਤਰਾ ਵੀ ਕੋਈ ਨਹੀਂ। ਉਹਨਾਂ ਕਿਹਾ ਕਿ ਜਿੰਨੇ ਪੈਸੇ ਲਗਾ ਕੇ ਸਾਡੇ ਨੌਜਵਾਨ ਗਲਤ ਰਸਤੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ ਉਨੇ ਪੈਸੇ ਨਾਲ ਪੰਜਾਬ ਵਿੱਚ ਵਧੀਆ ਕਾਰੋਬਾਰ ਕਰਕੇ ਰੋਟੀ ਖਾਧੀ ਜਾ ਸਕਦੀ ਹੈ।
![Amritsar News](https://sachkahoonpunjabi.com/wp-content/uploads/2025/02/Amritsar-News2.jpg)
ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਪਰਿਵਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਤੁਹਾਡੇ ਹਰ ਦੁੱਖ-ਸੁੱਖ ਵਿੱਚ ਖੜੀ ਹੈ, ਪਰ ਜੋ ਨੌਜਵਾਨ ਸਾਡੇ ਤੋਂ ਦੂਰ ਚਲਾ ਗਿਆ ਹੈ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। Amritsar News