ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਦੋਵੇਂ ਗੱਲਾਂ ਧਿਆਨ ’ਚ ਰੱਖਿਓ ਮਾਂ-ਬਾਪ ਆਪਣੇ ਬੱਚਿਆਂ ਨੂੰ ਟਾਈਮ ਦਿਓ ਤੇ ਬੱਚੇ ਮਾਂ-ਬਾਪ ਨੂੰ ਐਜ਼ ਏ ਫਰੈਂਡ ਮੰਨੋ ਬੇਟੀ ਹੈ ਤਾਂ ਆਪਣੇ ਮਾਂ-ਬਾਪ ਨੂੰ ਸਹੇਲੀ ਵਾਂਗ ਮੰਨੇ ਸਾਡੇ ਖਿਆਲ ’ਚ ਇੱਕ ਟਾਈਮ ਰੱਖ ਲਓ ਅਸੀਂ ਬਹੁਤ ਸਾਲ ਪਹਿਲਾਂ ਵੀ ਸਤਿਸੰਗ ’ਚ ਬੋਲਿਆ ਸੀ, ਅੱਜ ਫਿਰ ਤੋਂ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਟਾਈਮ ਰੱਖ ਲਓ ਇੱਕ ਘੰਟਾ, ਦੋ ਘੰਟੇ, ਬੱਚਾ ਸਕੂਲ ਤੋਂ ਆਉਂਦਾ ਹੈ, ਅੱਜ ਦੀ ਭਾਸ਼ਾ ’ਚ ਉਸ ਦਾ ਨਾਂਅ ਦੇ ਦਿਓ ‘ਫ੍ਰੈਂਡ ਟਾੱਕ’, ਕਿ ਇੱਕ ਦੋਸਤ ਵਾਂਗ, ਇੱਕ ਸਹੇਲੀ ਵਾਂਗ ਮਾਂ-ਬਾਪ ਆਪਣੇ ਬੇਟੇ-ਬੇਟੀ ਨਾਲ ਦੋਵੇਂ ਬੈਠ ਕੇ ਗੱਲ ਕਰਨ, ਕਿ ਬੇਟਾ ਇਸ ਟਾਈਮ ’ਚ ਜੋ ਵੀ ਤੂੰ ਸਾਨੂੰ ਦੱਸੇਂਗਾ ਉਸ ਨੂੰ ਸੁਣ ਕੇ ਅਸੀਂ ਤੇਰੇ ਨਾਲ ਲੜਾਂਗੇ ਨਹੀਂ ਤਾਂ ਸੌ ਪ੍ਰਤੀਸ਼ਤ ਉਹ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰੇਗਾ ਜੋ ਗੱਲ ਤੁਹਾਨੂੰ ਉਸ ਦੀ ਲੱਗੇ ਕਿ ਇਹ ਗਲਤ ਦਿਸ਼ਾ ’ਚ ਜਾ ਰਿਹਾ ਹੈ ਤਾਂ ਉਸ ਨੂੰ ਇੱਕ ਫ੍ਰੈਂਡ (ਦੋਸਤ) ਵਾਂਗ ਹੀ ਗਾਈਡ ਕਰਕੇ ਉਸ ਨੂੰ ਸਮਝਾ ਦਿਓ ਤੇ ਉਹ ਉਸ ਆਦਤ ਨੂੰ ਛੱਡ ਦੇਵੇਗਾ
ਪਰ ਤੁਸੀਂ ਤਾਂ ਹਿਟਲਰਬਾਜੀ ਕਰਦੇ ਹੋ, ਕਿ ਮੇਰੇ ਤੋਂ ਡਰਦਾ ਰਹਿਣਾ ਚਾਹੀਦਾ ਕਈ ਤਾਂ ਬੱਚੇ ਮਾਂ-ਬਾਪ ਨਾਲ ਅੱਖ ਹੀ ਨਹੀਂ ਮਿਲਾਉਂਦੇ ਬਾਪ ਦੇ ਤਾਂ ਕੋਲ ਹੀ ਨਹੀਂ ਆਉਂਦੇ ਇੰਜ ਲੱਗਦਾ ਹੈ ਕਿ ਉਹ ਕਰੰਟ ਮਾਰ ਰਿਹਾ ਹੋਵੇ ਨਹੀਂ, ਇਹ ਬਿਲਕੁਲ ਗਲਤ ਹੈ ਫ੍ਰੈਂਡ ਟਾੱਕ ’ਚ ਬੱਚਾ ਜੋ ਵੀ ਦੱਸੇ ਤਾਂ ਉਸ ਦੀਆਂ ਉਨ੍ਹਾਂ ਗੱਲਾਂ ਲਈ ਉਸ ਨੂੰ ਕਦੇ ਵੀ ਕੁੱਟਣਾ ਨਾ ਨਹੀਂ ਤਾਂ ਅਗਲੇ ਦਿਨ ਫ੍ਰੈਂਡ ਟਾੱਕ ਬੰਦ ਹੋ ਜਾਵੇਗੀ।
ਫ੍ਰੈਂਡ ਟਾੱਕ ਦਾ ਮਤਲਬ ਉਸ ਨੂੰ ਉਸੇ ਤਰ੍ਹਾਂ ਹੈਂਡਲ ਕਰੋ, ਬਾਅਦ ’ਚ ਉਸ ਦਾ ਜ਼ਿਕਰ ਨਹੀਂ ਕਰਨਾ ਬੱਚਾ ਤੁਹਾਨੂੰ ਹਰ ਚੀਜ਼ ਦੱਸੇਗਾ ਸਕੂਲ ’ਚ, ਬੱਸ ’ਚ, ਕਿੱਥੇ, ਕੀ-ਕੀ ਹੋਇਆ ਤੇ ਕੀ-ਕੀ ਨਹੀਂ, ਉਹ ਛੋਟਾ ਹੈ, ਛੋਟੇ ਹੁੰਦਿਆਂ ਇਹ ਸ਼ੁਰੂ ਕਰ ਲਓਗੇ ਤਾਂ ਤੁਸੀਂ ਤਾਂ ਸਮਝਦਾਰ ਹੋ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੋਈ ਬੱਚੇ ਨੂੰ ਵਰਗਲਾ ਤਾਂ ਨਹੀਂ ਰਿਹਾ ਗਲਤ ਦਿਸ਼ਾ ’ਚ ਤਾਂ ਨਹੀਂ ਲਿਜਾ ਰਿਹਾ ਤਾਂ ਯਕੀਨ ਮੰਨੋ ਇਹ ਫ੍ਰੈਂਡ ਟਾੱਕ, ਜੇਕਰ ਸ਼ੁਰੂ ਕਰ ਲਓਗੇ ਆਪਣੇ ਬੱਚਿਆਂ ਨਾਲ, ਦੋਸਤੀ ਦਾ ਇੱਕ ਰਿਸ਼ਤਾ ਮਾਂ-ਬਾਪ ਤਾਂ ਹੈ ਹੀ ਤੁਸੀਂ ਤੇ ਦੋਵੇਂ ਬੈਠ ਕੇ ਆਪਣੇ ਬੇਟੇ-ਬੇਟੀ ਨਾਲ ਸਾਰੀਆਂ ਗੱਲਾਂ ਕਰੋ, ਹਰ ਚੀਜ਼ ਦਾ ਹੱਲ ਜਦੋਂ ਮਾਂ-ਬਾਪ ਤੋਂ ਮਿਲ ਜਾਵੇਗਾ, ਕਿ ਭਾਈ ਇਸ ਮੁਸ਼ਕਲ ਤੋਂ ਨਿੱਕਲਣ ਦਾ ਇਹ ਹੱਲ ਹੈ ਤਾਂ ਉਸ ਨੂੰ ਬਾਹਰ ਦੋਸਤੀ ਦੀ ਓਨੀ ਜ਼ਰੂਰਤ ਨਹੀਂ ਪਵੇਗੀ ਪਰ ਦੋਸਤ ਬਣਾਏਗਾ ਵੀ ਤਾਂ ਚੰਗੇ ਦੋਸਤ ਬਣਾਏਗਾ, ਜੋ ਹਰ ਸਮੇਂ ਸਾਥ ਰਹਿਣ ਤਾਂ ਸਾਡਾ ਕੰਮ ਤਾਂ ਦੱਸਣਾ ਹੈ, ਤਾਂ ਇਸ ਤਰ੍ਹਾਂ ਬੱਚੇ ਪੜ੍ਹਾਈ ’ਚ ਵੀ ਚੰਗੇ ਹੋਣਗੇ ਤੇ ਖੁਦਕੁਸ਼ੀ ਰੂਪੀ ਜੋ ਬਲਾ ਹੈ, ਇਹ ਬੱਚਿਆਂ ਤੋਂ ਦੂਰ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।