ਸੰਗਰੂਰ ਪੁਲਿਸ ਬਾਘਾਪੁਰਾਣਾ ਕਥਿਤ ਪਾਰਸਲ ਬੰਬ ਧਮਾਕਾ ਮਾਮਲੇ ਤੋਂ ਅਣਭਿੱਜ
ਸੰਗਰੂਰ (ਗੁਰਪ੍ਰੀਤ ਸਿੰਘ). ਬੀਤੇ ਦਿਨੀਂ ਬਾਘਾਪੁਰਾਣਾ ਵਿਖੇ ਹੋਏ ਕਥਿਤ ਪਾਰਸਲ ਬੰਬ ਧਮਾਕੇ (Explosion) ਨੂੰ ਸੰਗਰੂਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ. ਇਹ ਕਿਹਾ ਜਾ ਰਿਹਾ ਸੀ ਕਿ ਇਹ ਪਾਰਸਲ ਸੰਗਰੂਰ ਤੋਂ ਕੀਤਾ ਗਿਆ ਸੀ ਅਤੇ ਬਾਘਾਪੁਰਾਣਾ ਦਾ ਇੱਕ ਕੂਰੀਅਰ ਕਾਮਾ ਇਸ ਕਾਰਨ ਜ਼ਖਮੀ ਹੋ ਗਿਆ ਸੀ.
ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਸੀ ਕਿ ਸੰਗਰੂਰ ਦੇ ਨਾਭਾ ਗੇਟ ਸਥਿਤ ਦੀਪਿਕਾ ਨਾਂਅ ਰਾਹੀਂ ਇਹ ਪਾਰਸਲ ਬਾਘਾਪੁਰਾਣਾ ਭੇਜਿਆ ਗਿਆ ਸੀ. ਜਿਹੜਾ ਫਟ ਗਿਆ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਿੱਚ ਲੋਹੇ ਦੀਆਂ ਮੇਖਾਂ ਅਤੇ ਲੋਹੇ ਦਾ ਬੂਰਾ ਵੀ ਮਿਲਿਆ ਸੀ ਜਿਸ ਕਾਰਨ ਸਮੁੱਚੀ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ.
ਜਦੋਂ ਇਸ ਸਬੰਧੀ ਸੰਗਰੂਰ ਪੁਲਿਸ ਦੇ ਡੀ.ਐਸ.ਪੀ. (ਆਰ) ਨਾਲ ਗੱਲਬਾਤ ਕੀਤੀ ਤਾਂ ਉੁਨ੍ਹਾਂ ਕਿਹਾ ਕਿ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਤਾਂ ਜ਼ਰੂਰ ਹੈ ਪਰ ਫਿਲਹਾਲ ਸੰਗਰੂਰ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਸਬੰਧੀ ਕੋਈ ਨਿਰਦੇਸ਼ ਨਹੀਂ ਦਿੱਤੇ ਗਏ. ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਬੰਧੀ ਕੁਝ ਨਹੀਂ ਕਿਹਾ ਗਿਆ ਹੈ ਜਦੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਿਸੇ ਮੀਟਿੰਗ ਵਿੱਚ ਵਿਅਸਤ ਹੋਣ ਕਾਰਨ ਗੱਲਬਾਤ ਨਹੀਂ ਹੋ ਸਕੀ.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ