ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਚ ਸੁਧਾਰ : ਕੇਜਰੀਵਾਲ

Kejriwal

ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਚ ਸੁਧਾਰ : ਕੇਜਰੀਵਾਲ

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ‘ਚ ਸਾਰਿਆਂ ਦੀ ਇੱਕਜੁਟਤਾ ਤੇ ਮਿਹਨਤ ਨਾਲ ਹੁਣ ਕੋਰੋਨਾ ਨੂੰ ਲੈ ਕੇ ਸਥਿਤੀ ‘ਚ ਸੁਧਾਰ ਹੈ ਪਰ ਸਾਨੂੰ ਇਸ ਨੂੰ ਹੋਰ ਚੰਗਾ ਕਰਨਾ ਪਵੇਗਾ। ਕੇਜਰੀਵਾਲ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਦਿੱਲੀ ‘ਚ 100 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾਂਦੀ ਸੀ ਤਾਂ ਉਸ ਵਿੱਚੋਂ 31 ਲੋਕ ਕੋਰੋਨਾ ਤੋਂ ਪਾਜ਼ਿਟਿਵ ਪਾਏ ਜਾਂਦੇ ਸਨ। ਹੁਣ 100 ਲੋਕਾਂ ਦੀ ਜਾਂਚ ‘ਚ ਸਿਰਫ਼ 13 ਲੋਕ ਹੀ ਪਾਜ਼ਿਟਿਵ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਕੋਰੋਨਾ ਨੂੰ ਲੈ ਕੇ ਹਾਲਾਤ ਕਾਬੂ ਵਿੱਚ ਹਨ, ਪਰ ਅਸੀਂ ਇਸ ਨੂੰ ਹੋਰ ਵਧੀਆ ਕਰਨਾ ਹੈ। ਸਾਰਿਆਂ ਦੀ ਇੱਕਜੁਟਤਾ ਤੇ ਮਿਹਨਤ ਨਾਲ ਹੁਣ ਦਿੱਲੀ ‘ਚ ਸਥਿਤੀ ‘ਚ ਸੁਧਾਰ ਹੈ।

Kejriwal

  • ਮੁੱਖ ਮੰਤਰੀ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ 30 ਜੂਨ ਤੱਕ 60000 ਐਕਟਿਵ ਮਾਮਲਿਆਂ ਦਾ ਅਨੁਮਾਨ ਸੀ।
  • ਮੈਨੂੰ ਖੁਸ਼ੀ ਹੈ ਕਿ ਅੱਜ ਸਿਰਫ਼ 26000 ਐਕਟਿਵ ਮਾਮਲੇ ਹੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ