ਤੇਰਾ ਪ੍ਰੇਮ ਹੀ ਸਾਨੂੰ ਖਿੱਚ ਲਿਆਇਆ

Satnam Singh Ji Maharaj

22 ਫਰਵਰੀ 1976। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Satnam Singh Ji Maharaj) ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ’ਚ ਸਤਿਸੰਗ ਕਰਕੇ ਪਿੰਡ ਦੀਵਾਨਾ ਵੱਲ ਜਾ ਰਹੇ ਸਨ ਥੋੜ੍ਹੀ ਦੂਰ ਜਾਣ ਤੋਂ ਬਾਅਦ ਡਰਾਈਵਰ ਰਸਤਾ ਭੁੱਲ ਕੇ ਪਿੰਡ ਛੀਨੀਵਾਲ ਵਾਲੀ ਸੜਕ ’ਤੇ ਚੱਲ ਪਿਆ ਜਦੋਂ ਪਿੰਡ ਦੇ ਬਾਹਰ ਪਹੁੰਚੇ ਤਾਂ ਇੱਕ ਆਦਮੀ ਰਸਤੇ ’ਚ ਹੱਥ ਜੋੜ ਕੇ ਖੜ੍ਹਾ ਸੀ।

ਪੂਜਨੀਕ ਪਰਮ ਪਿਤਾ ਜੀ ਨੇ ਡਰਾਈਵਰ ਨੂੰ ਫ਼ਰਮਾਇਆ, ‘‘ਮੋਹਨ ਸਿਹਾਂ! ਗੱਡੀ ਰੋਕ!’’ ਜਦੋਂ ਗੱਡੀ ਰੁਕੀ ਤਾਂ ਉਸ ਆਦਮੀ ਨੇ ਬੇਨਤੀ ਕੀਤੀ, ‘‘ਮਹਾਰਾਜ ਜੀ! ਮੈਂ ਤਾਂ ਦੋ ਘੰਟਿਆਂ ਤੋਂ ਇੱਥੇ ਖੜ੍ਹਾ ਹਾਂ ਕਿ ਇੱਥੋਂ ਮਹਾਰਾਜ ਜੀ ਆਉਣਗੇ ਤੇ ਮੈਂ ਦਰਸ਼ਨ ਕਰਾਂਗਾ ਅਤੇ ਨਾਲੇ ਦੁੱਧ ਪਿਆਵਾਂਗਾ ਮੇਰੇ ਦਿਲ ਦੀ ਇੱਛਾ ਪੂਰੀ ਹੋ ਗਈ ਹੈ ਤੁਸੀਂ ਧੰਨ ਹੋ’’ ਪੂਜਨੀਕ ਪਰਮ ਪਿਤਾ ਜੀ ਨੇ ਅਸ਼ੀਰਵਾਦ ਦਿੰਦਿਆਂ ਫ਼ਰਮਾਇਆ, ‘‘ਤੇਰਾ ਪ੍ਰੇਮ ਹੀ ਸਾਨੂੰ ਇੱਥੇ ਖਿੱਚ ਕੇ ਲਿਆਇਆ ਹੈ। ਜਾਣਾ ਤਾਂ ਅਸੀਂ ਪਿੰਡ ਦੀਵਾਨੇ ਸੀ, ਪਰ ਤੇਰੇ ਪ੍ਰੇਮ ਨੇ ਰਸਤਾ ਹੀ ਭੁਲਾ ਦਿੱਤਾ’’ ਫਿਰ ਫ਼ਰਮਾਇਆ, ‘‘ਹੁਣ ਦੁੱਧ ਵੀ ਲੈ ਆ’’ ਉਸ ਆਦਮੀ ਨੇ ਦੁੱਧ ਦਾ ਗਲਾਸ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਨੂੰ ਦਿੱਤਾ ਤੇ ਫਿਰ ਸਾਰੇ ਸਤਿ ਬ੍ਰਹਮਚਾਰੀ ਸੇਵਾਦਾਰਾਂ ਨੂੰ, ਜੋ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸਨ।

ਇਹ ਵੀ ਪੜ੍ਹੋ: ਆਪਣੇ ਭਗਤਾਂ ਦੀ ਲਾਜ ਰੱਖਦੈ ਪਰਮਾਤਮਾ

ਪੂਜਨੀਕ ਪਰਮ ਪਿਤਾ ਜੀ ਨੇ ਦੁੱਧ ਪੀਂਦੇ ਹੋਏ ਫ਼ਰਮਾਇਆ, ‘‘ਹੁਣ ਤੂੰ ਨਾਮ-ਸ਼ਬਦ ਵੀ ਲੈ ਲਈਂ’’ ਉਸ ਭਾਈ ਨੇ ਕਿਹਾ, ‘‘ਜੀ! ਸਤਿ ਬਚਨ’’ ਇਸ ਤੋਂ ਬਾਅਦ ਕਾਫਲਾ ਪਿੰਡ ਦੀਵਾਨਾ ਵੱਲ ਚੱਲ ਪਿਆ ਰਸਤੇ ’ਚ ਸ਼ਹਿਨਸ਼ਾਹ ਜੀ ਉਸ ਆਦਮੀ ਦੀਆਂ ਗੱਲਾਂ ਕਰਦੇ ਹੋਏ ਕਹਿਣ ਲੱਗੇ ਕਿ ‘‘ਇਸ ਵਿਚਾਰੇ ਦਾ ਉੱਧਾਰ ਹੋਣਾ ਸੀ’’

LEAVE A REPLY

Please enter your comment!
Please enter your name here