(ਰਾਜੂ ) ਔਢਾਂ। ਪਿੰਡ ਦੇਸੂ ਮਲਕਾਣਾ, ਬਲਾਕ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਨਿਵਾਸੀ ਮਦਨ ਲਾਲ ਇੰਸਾਂ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Singh Ji Maharaj) ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਨੂੰ ਪ੍ਰੇਮ ਨਿਸ਼ਾਨੀਆਂ ਦਿੰਦੇ ਸਨ ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਮੈਨੂੰ ਆਪਣੇ ਨਾਲ ਚੁਬਾਰੇ ’ਤੇ ਲੈ ਗਏ ਉਨ੍ਹਾਂ ਨੇ ਇੱਕ ਡੱਬਾ ਕੱਢਿਆ, ਜਿਸ ਵਿੱਚ ਸੋਨੇ ਦੀਆਂ ਅੰਗੂਠੀਆਂ ਸਨ।
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਵੱਲੋ ਵੱਖ-ਵੱਖ ਥਾਂਵਾ ‘ਤੇ ਜਖਮੀ ਗਊਆਂ ਦਾ ਇਲਾਜ ਕੀਤਾ
ਉਨ੍ਹਾਂ ਨੇ ਪਵਿੱਤਰ ਮੁਖਾਰਬਿੰਦ ਤੋਂ ਫ਼ਰਮਾਇਆ ‘‘ ਕਿ ਮਦਨ ਲਾਲ ਇਨ੍ਹਾਂ ਵਿੱਚੋਂ ਕਿਹੜੀ ਤੇਰੀ ਉਂਗਲੀ ’ਚ ਫਿੱਟ ਆਵੇਗੀ’’ ਜਿਸ ’ਤੇ ਮੈਂ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਇਹ ਨਿਸ਼ਾਨੀ ਤੁਸੀਂ ਸਾਡੇ ਪਿੰਡ ਦੀ ਸਾਧ-ਸੰਗਤ ਨੂੰ ਦੇ ਦਿਓ ਜਿਸ ’ਤੇ ਪਰਮ ਪਿਤਾ ਜੀ (Shah Satnam Singh Ji Maharaj) ਨੇ ਫ਼ਰਮਾਇਆ ‘ਭਾਈ ਮਦਨ ਲਾਲ ਪ੍ਰੇਮ ਨਿਸ਼ਾਨੀਆਂ ਧੁਰ ਦਰਗਾਹ ਤੋਂ ਮਨਜ਼ੂਰ ਹੋ ਕੇ ਆਉਂਦੀਆਂ ਹਨ’’ ਭੰਡਾਰੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਸਭ ਤੋਂ ਪਹਿਲਾਂ ਮੇਰਾ ਨਾਂਅ ਬੋਲ ਕੇ ਮੈਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੋਨੇ ਦੀ ਅੰਗੂਠੀ ਦਿੱਤੀ ਪ੍ਰੇਮੀ ਮਦਨ ਲਾਲ ਇੰਸਾਂ ਆਪਣੇ ਮੁਰਸ਼ਿਦ ਦੀ ਇਸ ਨਿਸ਼ਾਨੀ ਨੂੰ ਅੱਜ ਵੀ ਸੰਭਾਲ ਕੇ ਰੱਖੀ ਬੈਠੇ ਹਨ।
ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨ: ਬੇਟਾ ਰਾਜਸਥਾਨ ਵਿੱਚ ਕੋਈ ਮੰਡੀ ਦੇਖ ਲਓ
ਮਦਨ ਲਾਲ ਇੰਸਾਂ ਨੇ ਦੱਸਿਆ ਕਿ ਮੈਂ ਮੰਡੀ ਕਾਲਾਂਵਾਲੀ ਵਿੱਚ ਕਪਾਹ ਤੇ ਤੇਲ ਦੀ ਇੱਕ ਫੈਕਟਰੀ ਲਾਈ ਹੋਈ ਸੀ, ਮੈਂ ਇੱਕ ਵਾਰ ਫੈਕਟਰੀ ਬਾਰੇ ਪੁੱਛਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ ਪੇਸ਼ ਹੋ ਗਿਆ ਪਰ ਪੂਜਨੀਕ ਗੁਰੂ ਜੀ ਨੇ ਪਹਿਲਾਂ ਤੋਂ ਹੀ ਬਚਨ ਕਰ ਦਿੱਤੇ ਕਿ ‘ਬੇਟਾ ਰਾਜਸਥਾਨ ਵਿੱਚ ਕੋਈ ਮੰਡੀ ਦੇਖ ਲਓ’’ ਜਿਸ ਤੋਂ ਬਾਅਦ ਮੈਂ ਕਈ ਮੰਡੀਆਂ ਦੇਖ ਕੇ ਦੁਬਾਰਾ ਹਜ਼ੂਰੀ ਵਿੱਚ ਪੇਸ਼ ਹੋਇਆ ਤਾਂ ਪੂਜਨੀਕ ਗੁਰੂ ਜੀ ਨੇ ਬਚਨ ਫ਼ਰਮਾਏ ਕਿ ‘‘ਬੇਟਾ ਘੜਸਾਨਾ ਚਲੇ ਜਾਓ, ਉਹ ਮੰਡੀ ਠੀਕ ਹੈ’’ ਜਿਸ ਤੋਂ ਬਾਅਦ ਕਰੀਬ 12 ਸਾਲ ਤੱਕ ਘੜਸਾਨਾ ਵਿੱਚ ਰਹਿ ਕੇ ਆਪਣਾ ਕਾਰੋਬਾਰ ਚਲਾਇਆ।

ਇਸ ਸਮੇਂ ਮੇਰਾ ਪੁੱਤਰ ਲਖਵੀਰ ਚੰਦ ਇੰਸਾਂ ਉੱਥੇ ਹੀ ਕਾਰੋਬਾਰ ਚਲਾ ਰਿਹਾ ਹੈ ਤੇ ਮੈਂ ਆਪਣੇ ਦੂਸਰੇ ਪੁੱਤਰ ਓਮ ਪ੍ਰਕਾਸ਼ ਇੰਸਾਂ ਦੇ ਨਾਲ ਮੰਡੀ ਕਾਲਾਂਵਾਲੀ ਵਿੱਚ ਰਹਿੰਦਾ ਹਾਂ ਮਦਨ ਲਾਲ ਇੰਸਾਂ ਨੇ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਮੈਂ ਪੂਜਨੀਕ ਪਰਮ ਪਿਤਾ ਜੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਦਾ ਕਰੋੜਾਂ ਜਨਮ ਲੈ ਕੇ ਵੀ ਰਿਣ ਨਹੀਂ ਉਤਾਰ ਸਕਦਾ ਹੁਣ ਤਾਂ ਬਸ ਇਹ ਹੀ ਇੱਛਾ ਹੈ ਕਿ ਪਿਤਾ ਜੀ ਮੇਰੀ ਓੜ ਨਿਭਾ ਦੇਣਾ ਮਦਨ ਲਾਲ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਵਿੱਚ ਨਾ ਸਿਰਫ ਅਟੁੱਟ ਵਿਸ਼ਵਾਸ ਰੱਖਦਾ ਹੈ, ਸਗੋਂ ਵੱਖ-ਵੱਖ ਸੰਮਤੀਆਂ ਵਿੱਚ ਵਧ-ਚੜ੍ਹ ਕੇ ਸੇਵਾ ਕਰਦਾ ਹੈ।
