ਸਾਡੇ ਨਾਲ ਸ਼ਾਮਲ

Follow us

15.1 C
Chandigarh
Saturday, February 14, 2026
More
    Home Breaking News MSG : ‘ਪਿਤਾ ਜ...

    MSG : ‘ਪਿਤਾ ਜੀ’ ਕਦੋਂ ਕਿਹਾ ਜਾਣ ਲੱਗਾ?

    MSG
    MSG : ‘ਪਿਤਾ ਜੀ’ ਕਦੋਂ ਕਿਹਾ ਜਾਣ ਲੱਗਾ?

    ਸੰਨ 1967 ਦੀ ਗੱਲ ਹੈ ਇਸ ਤੋਂ ਪਹਿਲਾਂ ਸਾਧ-ਸੰਗਤ (MSG) ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਸੰਬੋਧਨ ਕਰਕੇ ਬੁਲਾਉਂਦੀ ਸੀ ਇੱਕ ਦਿਨ ਕੁਝ ਸੇਵਾਦਾਰ ਆਪਸ ’ਚ ਗੱਲਬਾਤ ਕਰਦੇ ਹੋਏ ਕਹਿਣ ਲੱਗੇ ਕਿ ਅੱਜ ਤੋਂ ਅਸੀਂ ਬਾਬਾ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਿਆ ਕਰਾਂਗੇ।

    ਇਹ ਵੀ ਪੜ੍ਹੋ: ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ

    ਉੱਥੇ ਮੌਜ਼ੂਦ ਹੋਰ ਸੇਵਾਦਾਰਾਂ ਨੇ ਵੀ ਇਸ ਗੱਲ ਨੂੰ ਲੈ ਕੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਤੇ ਬਹੁਤ ਖੁਸ਼ ਹੋਏ। ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਤੇਰਾਵਾਸ ’ਚੋਂ ਬਾਹਰ ਪੰਡਾਲ ’ਚ ਪਧਾਰੇ ਸੇਵਾਦਾਰਾਂ ਨੇ ਬੇਨਤੀ ਕੀਤੀ, ‘‘ਬਾਬਾ ਜੀ, ਅੱਜ ਤੋਂ ਅਸੀਂ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਾਂਗੇ’’ ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ (MSG) ਬਹੁਤ ਖੁਸ਼ ਹੋਏ ਤੇ ਫ਼ਰਮਾਉਣ ਲੱਗੇ ਕਿ ਬੇਟਾ, ‘ਪਿਤਾ ਜੀ’ ਸ਼ਬਦ ਤਾਂ ਅਤਿ ਸਤਿਕਾਰ ਵਾਲਾ ਸ਼ਬਦ ਹੈ। ਇਸ ਤੋਂ ਬਾਅਦ ਉਸੇ ਦਿਨ ਤੋਂ ਹੀ ਪੂਜਨੀਕ ਪਰਮ ਪਿਤਾ ਜੀ ਨੂੰ ਸੰਤ ਜੀ ਜਾਂ ਬਾਬਾ ਜੀ ਨਾ ਕਹਿ ਕੇ ‘ਪਿਤਾ ਜੀ’ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਇਹ ਇਤਿਹਾਸਕ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਜੁੜ ਗਿਆ।

    LEAVE A REPLY

    Please enter your comment!
    Please enter your name here