ਭੂਚਾਲ ਦੇ ਤੇਜ਼ ਝਟਕਿਆਂ ਨਾਲ ਭਾਰਤ ’ਚ ਦਹਿਸ਼ਤ, ਨੇਪਾਲ ’ਚ 8 ਲੋਕਾਂ ਦੀ ਮੌਤ

Earthquake

ਰਿਐਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.3

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੰਗਲਵਾਰ ਦੇਰ ਰਾਤ ਉੱਤਰਾਖੰਡ, ਦਿੱਲੀ ਐਨਸੀਆਰ, ਯੂਪੀ, ਬਿਹਾਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੇ ਪਿਥੌਰਾਗੜ੍ਹ ’ਚ ਰਿਐਕਟਰ ਸਕੇਲ ’ਤੇ ਇਸ ਦੀ ਤੀਬਰਤਾ 6.3 ਸੀ। ਇਸ ਨਾਲ ਉੱਤਰਾਖੰਡ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੁਮਾਉਂ ਵਿੱਚ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਠੀਕ 1.57 ਮਿੰਟ ’ਤੇ ਮਹਿਸੂਸ ਕੀਤੇ ਗਏ। ਉਸ ਸਮੇਂ ਲੋਕ ਗਹਿਰੀ ਨੀਂਦ ਵਿੱਚ ਸਨ। ਅਚਾਨਕ ਧਰਤੀ ਵਿੱਚ ਇੱਕ ਜ਼ੋਰਦਾਰ ਕੰਬਣੀ ਆਈ। ਕੁਝ ਸਕਿੰਟਾਂ ਲਈ ਜ਼ਮੀਨ ਹਿੱਲ ਗਈ। ਲੋਕ ਖੁੱਲ੍ਹੀਆਂ ਥਾਵਾਂ ਵੱਲ ਭੱਜੇ।

ਭੂਚਾਲ ਦਾ ਕੇਂਦਰ ਭਾਰਤ-ਨੇਪਾਲ ਸਰਹੱਦ ’ਤੇ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦੀ ਡੂੰਘਾਈ ਸਤ੍ਹਾ ਤੋਂ ਦਸ ਕਿਲੋਮੀਟਰ ਹੇਠਾਂ ਰਹੀ। ਭੂਚਾਲ ਦਾ ਕੇਂਦਰ ਨੇਪਾਲ ਸਰਹੱਦ ’ਤੇ ਹੋਣ ਕਾਰਨ ਇਸ ਦਾ ਅਸਰ ਚੀਨ, ਨੇਪਾਲ ਅਤੇ ਭਾਰਤ ’ਚ ਦੇਖਣ ਨੂੰ ਮਿਲਿਆ। ਫਿਲਹਾਲ ਉੱਤਰਾਖੰਡ ਦੀ ਨੇਪਾਲ ਸਰਹੱਦ ਨਾਲ ਲੱਗਦੇ ਪਿਥੌਰਾਗੜ੍ਹ, ਚੰਪਾਵਤ, ਬਾਗੇਸ਼ਵਰ ਜ਼ਿਲਿਆਂ ’ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਆਫ਼ਤ ਪ੍ਰਬੰਧਨ ਕੇਂਦਰ ਸਰਗਰਮ ਹੋ ਗਏ ਹਨ। ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦੇ ਜ਼ਬਰਦਸਤ ਝਟਕਿਆਂ ਦੀ ਦਹਿਸ਼ਤ ਕਾਰਨ ਅੱਧੀ ਰਾਤ ਨੂੰ ਘਰਾਂ ਅੰਦਰ ਸੁੱਤੇ ਲੋਕ ਘਰਾਂ ਤੋਂ ਬਾਹਰ ਆ ਗਏ ਤਾਂ ਦਫ਼ਤਰ ’ਚ ਕੰਮ ਕਰ ਰਹੇ ਲੋਕ ਬਾਹਰ ਭੱਜੇ ।

  • ਪੰਚਕੂਲਾ ਅਤੇ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
  • ਭੂਚਾਲ ਦੇ ਝਟਕੇ ਦੇਰ ਰਾਤ 2 ਵਜੇ ਮਹਿਸੂਸ ਕੀਤੇ ਗਏ।
  • ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ।
  • ਭੂਚਾਲ ਦੇ ਝਟਕੇ ਮਹਿਸੂਸ ਕਰਦੇ ਹੋਏ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ