ਸਾਧ-ਸੰਗਤ ਜੀ ਖੁਸ਼ਖਬਰੀ, ਪੂਜਨੀਕ ਗੁਰੂ ਜੀ ਨੇ ਲਾਂਚ ਕੀਤਾ ਇੱਕ ਹੋਰ ਸਾਂਗ

Saint dr MSG

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਦਿੱਤਾ ਸੰਦੇਸ਼

(ਸੱਚ ਕਹੂੰ ਨਿਊਜ਼)
ਬਰਨਾਵਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਜੀ ਮਹਾਰਾਜ਼ ਦਾ 131ਵਾਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਉੱਤਰ-ਪ੍ਰਦੇਸ਼ ਦੀ ਸਾਧ-ਸੰਗਤ ਮਾਰਸ਼ਲ ਪਿੱਚ, ਕੰਕਰ ਖੇੜਾ (ਮੇਰਠ) ’ਚ, ਰਾਜਸਥਾਨ ਦੀ ਸਾਧ-ਸੰਗਤ ਵਿੱਦਿਆ ਨਗਰ ਸਟੇਡੀਅਮ (ਜੈਪੁਰ) ਅਤੇ ਸ਼ਾਹ ਸਤਨਾਮ ਜੀ ਕਿਰਪਾ ਧਾਮ ਬੀਕਾਨੇਰ ’ਚ ਅਤੇ ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਅਪਣੇ-ਅਪਣੇ ਘਰਾਂ ’ਚ ਰਹਿ ਕੇ ਯੂਟਿਊਬ ਚੈਨਲ ’ਤੇ ਲਾਈਵ ਆਨਲਾਈਨ ਪ੍ਰੋਗਰਾਮ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨ ਅਤੇ ਰੂਹਾਨੀ ਬਚਨਾਂ ਨੂੰ ਇੱਕ ਚਿੱਤ ਹੋ ਕੇ ਧਿਆਨ ਨਾਲ ਸੁਣਿਆ। ਪਵਿੱਤਰ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ।

ਇਹ ਵੀ ਪੜ੍ਹੋ : Dera Sacha Sauda ਤੋਂ Live : ਪਵਿੱਤਰ ਭੰਡਾਰੇ ’ਤੇ ਢੁਕਿਆ ਆਲਮ

ਪੂਜਨੀਕ ਗੁਰੂ ਜੀ ਨੇ ‘ਜਾਗੋ ਦੁਨੀਆ ਦੇ ਲੋਕੋ’ ਗੀਤ ਲਾਂਚ ਕੀਤਾ। ਲਾਂਚ ਹੁੰਦੇ ਹੀ ਗੀਤ ਸੋਸ਼ਲ ਮੀਡੀਆ ’ਤੇ ਹੱਥੋਂ ਹੱਥ ਵਾਇਰਲ ਹੋ ਗਿਆ। ਸਾਧ-ਸੰਗਤ ਨੇ ਅਪਣੇ ਘਰਾਂ ’ਚ ਗੀਤ ਨੂੰ ਪੂਰੇ ਪਰਿਵਾਰਾਂ ਨਾਲ ਸ਼ਰਧਾ ਅਤੇ ਉਲਾਸ ਨਾਲ ਸਰਵਣ ਕਰਦੇ ਹੋਏ ਨੱਚ-ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼, ਕਰਨਾਟਕ, ਦਿੱਲੀ, ਤਮਿਲਨਾਡੂ, ਗੁਜਰਾਤ, ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਅਮਰੀਕਾ, ਕਨਾਡਾ, ਨਿਊਜੀਲੈਂਡ, ਯੂਏਈ, ਅਸਟਰੇਲੀਆ, ਜਰਮਨੀ, ਇਟਲੀ, ਇੰਗਲੈਂਡ, ਦੁਬਈ ਅਤੇ ਕੁਵੈਤ ਸਮੇਤ ਕਈ ਦੇਸ਼ਾਂ ’ਚ ਇਸ ਗੀਤ ’ਤੇ ਨੱਚਦੀ ਸਾਧ-ਸੰਗਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਲਿੱਖਿਆ, ਗਾਇਆ ਅਤੇ ਸੰਗੀਤਬੱਧ ਕਰਨ ਦੇ ਨਾਲ-ਨਾਲ ਵੀਡੀਓ ਵੀ ਖੁਦ ਹੀ ਬਣਵਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ