ਸ਼ੁਰੂ ਹੋਈਆਂ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ

Panchayat elections in the villages of Punjab

ਅੱਜ ਹੀ ਦੇਰ ਸ਼ਾਮ ਤੱਕ ਆਏਗਾ ਚੌਣਾਂ ਦਾ ਨਤੀਜਾ

ਚੰਡੀਗੜ |  ਪੰਜਾਬ ਦੇ ਵੱਖ-ਵੱਖ ਪਿੰਡਾਂ ਂਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਵੋਟਾਂ ਪਾਉਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਜਿਸ ਤੋਂ ਬਾਅਦ ਕੁਝ ਦੇਰ ਦੀ ਬ੍ਰੇਕ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਮੌਕੇ ‘ਤੇ ਹੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੇਰ ਸ਼ਾਮ ਤੱਕ ਪੰਜਾਬ ਦੀਆਂ 13 ਹਜ਼ਾਰ 276 ਪੰਚਾਇਤਾਂ ਨੂੰ ਉਨ੍ਹਾਂ ਦੇ ਨਵੇਂ ਪੰਚ ਅਤੇ ਸਰਪੰਚ ਮਿਲ ਜਾਣਗੇ।

ਜਿਕਰਯੋਗ ਹੈ ਕਿ ਪੰਚਾਇਤਾਂ ਲਈ ਸਰਪੰਚੀ ਲਈ 42 ਹਜ਼ਾਰ 233 ਉਮੀਦਵਾਰ ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਨ੍ਹਾਂ ਪੰਚਾਇਤੀ ਚੋਣਾਂ ਲਈ ਸੁਰੱਖਿਆ ਪੰਜਾਬ ਪੁਲਿਸ ਨੂੰ ਜਿੰਮਾ ਸੌਂਪਿਆ ਹੋਇਆ ਹੈ ਉਮੀਦਵਾਰਾਂ ਨੇ ਆਪਣੇ ਪੱਧਰ ‘ਤੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦੇ ਹੋਣ ਦੇ ਸਬੂਤ ਦੇ ਤੌਰ ‘ਤੇ ਉਸ ਦੀ ਵਰਤੋਂ ਕੀਤੀ ਜਾ ਸਕੇ। ਪੁਲਿਸ ਵਲੋਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਨਾਲ ਲੱਗਦੀਆਂ ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਦੀਆਂ ਹੱਦ ਸੀਲ ਕਰ ਦਿੱਤੀਆਂ ਸਨ। ਇਸ ਨਾਲ ਹੀ ਪੰਜਾਬ ਪੁਲਿਸ ਵੱਲੋਂ ਹਰ ਬੂਥ ਤੋਂ ਕੁਝ ਹੀ ਦੂਰੀ ‘ਤੇ ਵਾਧੂ ਪੁਲਿਸ ਫੋਰਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਪਾਸਿਓਂ ਧੱਕੇਸ਼ਾਹੀ ਜਾ ਫਿਰ ਗੜਬੜੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਤੁਰੰਤ ਵਾਧੂ ਪੁਲਿਸ ਫੋਰਸ ਮੌਕੇ ‘ਤੇ ਪੁੱਜਦੇ ਹੋਏ ਸਥਿਤੀ ‘ਤੇ ਕਾਬੂ ਪਾ ਸਕੇ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ‘ਚ ਬਹੁਤੀ ਥਾਈਂ ਮੁਕਾਬਲਾ ਕਾਂਗਰਸੀ ਉਮੀਦਵਾਰਾਂ ਵਿਚਕਾਰ ਹੀ ਹੈ
ਵੋਟਾਂ ਪੈਣ ਦਾ ਕੰਮ ਜੋਰ ਸ਼ੋਰ ਤੇ ਚੱਲ ਰਿਹਾ ਹੈ ਸਰਪੰਚੀ ਦਾ ਫੈਸਲਾ ਅੱਜ ਦੇਰ ਸ਼ਾਮ ਤੱਕ ਆ ਜਾਵੇਗਾ ਪੁਲਿਸ ਦੇ ਪੂਰੇ ਇੰਤੇਜ਼ਾਮ ਕੀਤੇ ਗਏ ਹਨ ਫਿਲਹਾਲ ਕਿਸੇ ਵੀ ਪਾਸਿਓ ਕੋਈ ਵੀ ਧੱਕੇ ਸ਼ਾਹੀ ਦੀ ਖਬਰ ਨਹੀਂ ਹੈ ਹੁਣ ਤੱਕ ਸ਼ਾਂਤੀਪੂਰਵਕ ਚੌਣਾਂ ਹੋ ਰਹੀਆਂ ਹਨ  Punjab

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।