ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨ ਸਾਬਕਾ ਸਰਪੰਚ ਸਾਬਕਾ ਕਾਂਗਰਸੀ ਵਿਧਾਇਕ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜੋਰਵਾਲ ਨੂੰ ਮਿਲੇ | Panchayat Elections Punjab
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਚਾਇਤੀ ਚੋਣਾਂ ਲੜ੍ਹਨ ਲਈ ਐੱਨਓਸੀ ਨਾ ਮਿਲਣ ਤੋਂ ਖ਼ਫਾ ਹੋਏ ਸਾਬਕਾ ਕਾਂਗਰਸੀ ਸਰਪੰਚ ਅੱਜ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲੇ। ਇਸ ਦੌਰਾਨ ਵੈਦ ਨੇ ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜੋਰਵਾਲ ਨੂੰ ਜਾਣੂ ਕਰਵਾਇਆ। Panchayat Elections Punjab
ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਦੱਸਿਆ ਕਿ ਐਨਓਸੀ ਦਾ ਮਸਲਾ ਬੇਹੱਦ ਗੰਭੀਰ ਹੈ। ਕਿਉਂਕਿ ਕਾਂਗਰਸ ਪਾਰਟੀ ਦੇ ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨਾਂ ਨੂੰ ਐਨਓਸੀ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਸਾਬਕਾ ਸਰਪੰਚਾਂ ਨੂੰ ਦੋ-ਦੋ ਵਾਰੀ ਐਨਓਸੀ ਜਮ੍ਹਾਂ ਕਰਵਾਈਆਂ ਹਨ। ਜਿਸ ਦਾ ਪ੍ਰਮਾਣ ਪਿੰਡ ਬੁਲਾਰਾ, ਲਲਤੋਂ ਆਦਿ ਪਿੰਡ ਇਸ ਦੀ ਉਦਾਹਰਣ ਹਨ। ਉਹ ਤਿੰਨ ਦਿਨਾਂ ਤੋਂ ਸਬੰਧਿਤ ਅਧਿਕਾਰੀਆਂ ਪਾਸੋਂ ‘ਹਾਂ ਜੀ ਜਾਰੀ ਕਰ ਰਹੇ ਹਾਂ’ ਦਾ ਰਟਿਆ–ਰਟਾਇਆ ਬਿਆਨ ਹੀ ਸੁਣ ਰਹੇ ਹਨ।
ਇਹ ਵੀ ਪੜ੍ਹੋ: Trains Cancelled: ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ
ਉਨ੍ਹਾਂ ਮੰਗ ਕੀਤੀ ਕਿ ਬੇਸ਼ੱਕ ਸੱਤਾਧਾਰੀਆਂ ਦੀਆਂ ਨਾਮਜ਼ਦਗੀਆਂ ਪਹਿਲ ਦੇ ਅਧਾਰ ’ਤੇ ਹਾਸਲ ਕੀਤੀਆਂ ਜਾਣ ਪਰ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਚੋਣ ਲੜ੍ਹਨ ਦੇ ਚਾਹਵਾਨਾਂ ਦੇ ਕਾਗਜ਼ ਵੀ ਨਿਰੋਲ ਤੇ ਤਰੀਕੇ ਨਾਲ ਫਾਇਲ ਕਰਵਾਏ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸੇ ਰਾਜਨੀਤਿਕ ਦਬਾਅ ਹੇਠ ਕਿਸੇ ਦੀ ਫਾਇਲ ਰੱਦ ਨਾ ਕੀਤੀ ਜਾਵੇ। ਜੇਕਰ ਅਜਿਹਾ ਹੋਇਆ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਨੌਮੀਨੇਸ਼ਨ ਭਰਨ ਲਈ ਚੋਣ ਕਮਿਸ਼ਨ ਨੂੰ ਅੱਜ ਨੋਟੀਫਿਕੇਸ਼ਨ ਕਰਕੇ ਤਿੰਨ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਨੌਮੀਨੇਸ਼ਨ ਭਰਨ ਲਈ ਸਿਰਫ਼ ਇੱਕ ਦੇਣਾ ਗਲਤ ਹੈ। Panchayat Elections Punjab