ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home ਇੱਕ ਨਜ਼ਰ ਭਾਰਤ-ਪਾਕਿ ਸਰੱ...

    ਭਾਰਤ-ਪਾਕਿ ਸਰੱਹਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

    ਭਾਰਤ-ਪਾਕਿ ਸਰੱਹਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

    ਫਿਰੋਜ਼ਪੁਰ,(ਸਤਪਾਲ ਥਿੰਦ)। ਭਾਰਤ-ਪਾਕਿ  ਸਰਹੱਦ ਤੋਂ ਬੀਐੱਸਐੱਫ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਐਸਐਫ ਜਵਾਨਾਂ ਨੂੰ ਇਹ ਨਗਰਿਕ ਚੌਂਕੀ ਡੀਟੀ ਮੱਲ ਦੇ ਇਲਾਕੇ ‘ਚ ਕਾਬੂ ਕੀਤਾ ਗਿਆ, ਜਿਸ ਦੀ ਪਛਾਣ ਅਦਨਾਨ ਪੁੱਤਰ ਮੁੰਸ਼ਾਂ ਵਾਸੀ ਪਿੰਡ ਅਰਸੂਲ ਨਗਰ ਥਾਣਾ ਗੰਡਾ ਸਿੰਘ ਵਾਲਾ ਜ਼ਿਲਾ ਕਸੂਰ ਵਜੋਂ ਹੋਈ ਹੈ ਅਤੇ ਉਕਤ ਪਾਕਿ ਨਾਗਰਿਕ ਕੋਲੋਂ ਇਕ ਮੋਬਾਇਲ ਫੋਨ, ਜਿਸ ‘ਚ 2 ਸਿਮ ਕਾਰਡ ਹਨ ਤੇ 380 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਫਿਲਹਾਲ ਕਾਬੂ ਕੀਤੇ ਨਾਗਰਿਕ ਕੋਲੋਂ ਹੋਰ  ਪੁੱਛਗਿੱਛ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.