ਪਠਾਨਕੋਟ ਬਾਰਡਰ ‘ਤੇ ਦਿਸਿਆ ਪਾਕਿਸਤਾਨੀ ਡਰੋਨ: ਬੀਐਸਐਫ ਦੇ ਚੌਕਸ ਜਵਾਨਾਂ ਨੇ ਭਜਾਇਆ ਵਾਪਸ

Drone-1

ਬੀਐਸਐਫ ਦੇ ਚੌਕਸ ਜਵਾਨਾਂ ਨੇ ਭਜਾਇਆ ਵਾਪਸ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪਠਾਨਕੋਟ ਦੇ ਬਮਿਆਲ ਬਾਰਡਰ ਦੀ ਬੀਓਪੀ ਜੈਤਪੁਰ ਥਾਣਾ ਨਰੋਟ ਜੈਮਲ ਸਿੰਘ ਵਿਖੇ ਸਵੇਰੇ ਡਰੋਨ ਦੇਖਿਆ ਗਿਆ। ਚੌਕਸ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਡਰੋਨ ਪਾਕਿਸਤਾਨ ਦੀ ਸਰਹੱਦ ਵੱਲ ਵਾਪਸ ਭੇਜ ਦਿੱਤਾ। ਬੀਐਸਐਫ ਦੀ ਜਵਾਨ ਜਦੋਂ ਸਰਹੱਦ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਐਤਵਾਰ ਸਵੇਰੇ 4 ਵਜੇ ਦੇ ਕਰੀਬ ਪਾਕਿਸਤਾਨ ਤੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।

ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਭਾਰਤ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।  ਜਵਾਨਾਂ ਨੇ ਕੁੱਲ 19 ਰਾਉਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਸ ਚਲਾ ਗਿਆ। ਇਸ ਤੋਂ ਬਾਅਦ ਬੀਐਸਐਫ ਨੇ ਪੁਲਿਸ ਨਾਲ ਮਿਲ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜ੍ਹੋ…

ਅੰਮ੍ਰਿਤਸਰ ’ਚ ਬੀਐਸਐਫ ਨੇ ਸੁੱਟਿਆ ਪਾਕਿਸਤਾਨੀ ਡਰੋਨ (Pakistani Drone), 74 ਕਰੋੜ ਦੀ ਹੈਰੋਇਨ ਵੀ ਬਰਾਮਦ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ’ਚ ਆਏ ਦਿਨ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਭਾਰਤ ਦੇ ਚੌਕਸ ਜਵਾਨ ਇਨ੍ਹਾਂ ਨਸ਼ਾ ਤਸਕਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੰਦੇ ਹਨ। ਅੰਮ੍ਰਿਤਸਰ ’ਚ ਬਾਰਡਰ ਸਿਕਿਊਰਿਟੀ ਫੋਰਸ ਨੇ ਐਤਵਾਰ ਦੀ ਰਾਤ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ’ਚ ਭੇਜੇ ਗਏ ਡਰੋਨ (Pakistani Drone) ਨੂੰ ਤਾਂ ਬੀਐਸਐਮ ਨੇ ਮਾਰ ਸੁੱਟਿਆ ਤੇ ਇਸ ਤੋਂ ਇਲਾਵਾ 74 ਕਰੋੜ ਰੁਪਏ ਦੀ ਹੈਰੋਇਨ ਨੂੰ ਵੀ ਜ਼ਬਤ ਕਰ ਲਿਆ।

ਬੀਐਸਐਮ ਦੇ ਜਵਾਨ ਰਾਤ ਨੂੰ ਗਸ਼ਤ ਕਰ ਰਹੇ ਸਨ ਤਾਂ ਉਦੋਂ ਪਾਕਿਸਤਾਨੀ ਤਸਕਰਾਂ ਨੇ ਡਰੋਨ ਨੂੰ ਭਾਰਤ ਦੀ ਹੱਦ ’ਚ ਭੇਜਿਆ। ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦਿਆਂ ਹੀ ਉਸ ’ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਡਰੋਨ ਨੂੰ ਹੇਟਾਂ ਸੁੱਟ ਦਿੱਤਾ। ਕੁਝ ਦੇਰ ਬਾਅਦ ਹੀ ਜਵਾਨਾਂ ਨੇ ਡਰੋਨ ਨੂੰ ਖੇਤਾਂ ’ਚ ਬਰਾਮਦ ਕਰ ਲਿਆ। ਜਵਾਨਾਂ ਨੂੰ ਡਰੋਨ ਦੇ ਨਾਲ ਇੱਕ ਕਾਲੇ ਰੰਗ ਦਾ ਬੈਗ ਵੀ ਮਿਲਿਆ। ਬੀਐਸਐਫ ਅਧਿਕਾਰੀਆਂ ਨੇ ਜਦੋਂ ਬੈਗ ਨੂੰ ਖੋਲ੍ਹਿਆ ਤਾਂ ਉਸ ’ਚ ਇੱਕ ਬੋਰੀ ਮਿਲੀ। ਜਿਸ ਨੂੰ ਖੋਲ੍ਹਿਆ ਤਾਂ ਉਸ ’ਚ ਪੀਲੇ ਰੰਗ ਦੀ ਟੇਪ ’ਚ 9 ਪੈਕੇਟ ਬੰਨ ਹੋਏ ਸਨ। ਪੈਕਟਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ’ਚੋਂ 10.670 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ. ਜਿਸ ਦੀ ਕੀਮਤ 74 ਕਰੋੜ ਦੱਸੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ