ਪਾਕਿ ਕ੍ਰਿਕਟ ਕੰਟਰੋਲ ਬੋਰਡ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਲਾਹੌਰ:ਪਾਕਿਸਤਾਨੀ ਬੱਲੇਬਾਜ਼ ਜੁਬੈਰ ਅਹਿਮਦ ਦੀ ਮੈਦਾਨ ‘ਚ ਇੱਕ ਮੈਚ ਦੌਰਾਨ ਸਿਰ ‘ਤੇ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ ਪਾਕਿਸਤਾਨੀ ਮੀਡੀਆ ਅਨੁਸਾਰ ਇਹ ਘਟਨਾ 14 ਅਗਸਤ ਦੀ ਹੈ ਅਹਿਮਦ ਲਿਸਟ ਏ ਅਤੇ ਟੀ-20 ਕਵੇਟਾ ਬੀਅਰਸ ਲਈ ਚਾਰ ਮੈਚ ਖੇਡ ਚੁੱਕੇ ਹਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵਿੱਟਰ ‘ਤੇ ਇਹ ਸੂਚਨਾ ਦਿੱਤੀ
ਬੋਰਡ ਨੇ ਲਿਖਿਆ ਕਿ ਜੁਬੈਰ ਦੀ ਦੁਖਦ ਮੌਤ ਇਸ ਗੱਲ ਨੂੰ ਯਾਦ ਦਿਵਾਉਂਦੀ ਹੈ ਕਿ ਸਾਰੇ ਪੱਧਰ ‘ਤੇ ਕ੍ਰਿਕੇਟਰਾਂ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ ਸਾਡੀ ਹਮਦਰਦੀ ਜੁਬੈਰ ਦੇ ਪਰਿਵਾਰ ਨਾਲ ਹੈ ਹਾਲ ਹੀ ‘ਚ ਅਸਟਰੇਲੀਆਈ ਖਿਡਾਰੀ ਡੇਵਿਡ ਵਾਰਨਰ ਨੂੰ ਵੀ ਜੋਸ ਹੇਜਲਵੁਡ ਦਾ ਅਭਿਆਸ ਦੌਰਾਨ ਇੱਕ ਬਾਊਂਸਰ ਲੱਗਿਆ ਸੀ ਉੱਕੇ ਤਿੰਨ ਸਾਲ ਪਹਿਲਾਂ ਅਸਟਰੇਲੀਆਈ ਕ੍ਰਿਕੇਟਰ ਫਿਲੀਪ ਹਿਊਜ਼ ਦੀ ਸਿਰ ‘ਤੇ ਬਾਊਂਸਰ ਲੱਗਣ ਨਾਲ ਮੌਤ ਤੋਂ ਬਾਅਦ ਦੁਨੀਆ ਭਰ ‘ਚ ਇਹ ਮੁੱਦਾ ਕਾਫੀ ਗਰਮਾਇਆ ਜਿਸ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਹੈਲਮੇਟ ਦੇ ਨਿਯਮਾਂ ਅਤੇ ਉਸ ਦੀ ਤਕਨੀਕ ‘ਚ ਬਦਲਾਅ ਕੀਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।