ਪੁਨੇਰੀ ਨੇ ਬੰਗਾਲ ਨੂੰ ਹਰਾਇਆ

Puneri, Defeats, Bengal, Pro Kabbadi league, Sports

ਪੁਨੇਰੀ ਨੇ ਕੀਤਾ ਧਮਾਕੇਦਾਰ ਪ੍ਰਦਰਸ਼ਨ

ਹੈਦਰਾਬਾਦ:ਪੁਨੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ‘ਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ ਇੱਕਤਰਫਾ ਅੰਦਾਜ਼ ‘ਚ 34-17 ਨਾਲ ਹਰਾ ਕੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰ ਲਈ

ਇੱਥੇ ਖੇਡੇ ਗਏ ਮੁਕਾਬਲੇ ‘ਚ ਪੁਨੇਰੀ ਦੀ ਟੀਮ ਪਹਿਲੇ ਹਾਫ ‘ਚ 17-10 ਨਾਲ ਅੱਗੇ ਸੀ ਅਤੇ ਟੀਮ ਨੇ ਆਪਣੇ ਇਸ ਵਾਧੇ ਨੂੰ ਦੂਜੇ ਹਾਫ ‘ਚ ਵੀ ਬਰਕਰਾਰ ਰੱਖਿਆ 34-17 ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ ਪੁਨੇਰੀ ਪਲਟਨ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਹੈ ਜਦੋਂ ਕਿ ਬੰਗਾਲ ਨੂੰ ਚਾਰ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ
ਪੁਨੇਰੀ ਲਈ ਸੰਦੀਪ ਨਰਵਾਲ ਨੇ ਸੱਤ, ਮੋਰੇ ਜੀਬੀ ਨੇ ਛੇ, ਗਿਰੀਸ਼ ਨੇ ਚਾਰ ਅਤੇ ਦੀਪਕ ਹੁੱਡਾਨੇ ਦੋ ਅੰਕ ਹਾਸਲ ਕੀਤੇ ਬੰਗਾਲ ਲਈ ਰੇਨ ਸਿੰਘ ਨੇ ਸੱਤ ਅਤੇ ਮਨਿੰਦਰ ਸਿੰਘ ਨੇ ਛੇ ਅੰਕ ਲਏ

ਪੁਨੇਰੀ ਨੇ ਰੇਡ ਨਾਲ 15, ਡਿਫੈਂਸ ਨਾਲ 10, ਆਲਆਊਟ ਨਾਲ ਚਾਰ ਅਤੇ ਪੰਜ ਵਾਧੂ ਅੰਕ ਬਣਾਏ ਬੰਗਾਲਾ ਨੇ ਰੇਡ  ਨਾਲ 10, ਡਿਫੈਂਸ ਨਾਲ ਛੇ ਅਤੇ ਇੱਕ ਵਾਧੂ ਅੰਕ ਬਣਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।