ਪਾਕਿਸਤਾਨ ਬੋਰਡ ਦੀ ਭਾਰਤੀ ਕ੍ਰਿਕਟ ਬੋਰਡ ਂਤੇ ਮੁਆਵਜ਼ੇ ਦੀ ਅਪੀਲ ਰੱਦ

 ਪੀਸੀਬੀ ਨੇ ਭਾਰਤ ਦੇ ਪਾਕਿਸਤਾਨ ਨਾਲ ਨਾ ਖੇਡਣ ‘ਤੇ ਬੀਸੀਸੀਆਈ ਤੋਂ ਸਾਢੇ ਚਾਰ ਕਰੋੜ ਦਾ ਮੰਗਿਆ ਸੀ ਮੁਆਵਜ਼ਾ

 

ਆਈਸੀਸੀ ਨੇ ਅੱਗੇ ਅਪੀਲ ਕਰਨ ਤੋਂ ਵੀ ਕੀਤੀ ਮਨਾਹੀ

ਨਵੀਂ ਦਿੱਲੀ, 20 ਨਵੰਬਰ 
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਆਈ) ਨਾਲ ਦੁਵੱਲੀ ਲੜੀ ਰੱਦ ਕਰਨ ਬਦਲੇ ਵੱਡੀ ਰਕਮ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਅੰਤਰਰਾਸ਼ਟਰੀ ਕ੍ਰਿਕਟ ਸੰਸਥਾ ਨੂੰ ਜੋਰ ਦਾ ਝਟਕਾ ਲੱਗਾ ਜਿਸ ਨੇ ਲੰਮੀ ਬਹਿਸ ਅਤੇ ਸੁਣਵਾਈ ਤੋਂ ਬਾਅਦ ਉਸਦੀ ਅਪੀਲ ਰੱਦ ਕਰ ਦਿੱਤੀ

 
ਆਈਸੀਸੀ ਦੀ ਵਿਵਾਦ ਨਿਪਟਾਊ ਕਮੇਟੀ ਨੇ ਪੀਸੀਬੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਜਿਸ ‘ਚ ਉਸਨੇ ਭਾਰਤੀ ਬੋਰਡ ਤੋਂ ਦੁਵੱਲੀ ਕ੍ਰਿਕਟ ਲੜੀ ਰੱਦ ਕਰਨ ਲਈ ਕਰੀਬ ਸਾਢੇ ਚਾਰ ਕਰੋੜ ਰੁਪਏ ਦੇ ਵੱਡੇ ਮੁਆਵਜ਼ੇ ਦੀ ਮੰਗ ਕੀਤੀ ਸੀ ਵਿਸ਼ਵ ਦੀ ਸੰਸਥਾ ਨੇ ਨਾਲ ਹੀ ਆਪਣੇ ਫੈਸਲੇ ‘ਚ ਕਿਹਾ ਕਿ ਇਸ ਦੇ ਵਿਰੁੱਧ ਹੁਣ ਅੱਗੇ ਹੋਰ ਅਪੀਲ ਨਹੀਂ ਕੀਤੀ ਜਾ ਸਕੇਗੀ ਇੰਗਲੈਂਡ ਦੇ ਵਕੀਲ ਪੇਨ?ਦੀ ਅਗਵਾਈ ‘ਚ ਵਿਵਾਦ ਨਿਪਟਾਊ ਪੈਨਲ ਨੇ ਦੁਬਈ ‘ਚ 1 ਤੋਂ 3 ਅਕਤੂਬਰ ਤੱਕ ਇਸ ਮਾਮਲੇ ‘ਤੇ ਵਿਸਥਾਰ ਨਾਲ ਹੋਈ ਸੁਣਵਾਈ ਤੋਂ ਬਾਅਦ ਮਾਮਲੇ ‘ਚ ਲਿਖ਼ਤੀ ਦਸਤਾਵੇਜ਼ਾਂ ਤੇ ਬਿਆਨਾਂ ਨੂੰ ਧਿਆਨ ‘ਚ ਰੱਖਦਿਆਂ ਪੀਸੀਬੀ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ

 

ਇਹ ਸੀ ਮਾਮਲਾ

ਬੀਸੀਸੀਆਈ ਅਤੇ ਪੀਸੀਬੀ ਨੇ ਸਾਲ 2014 ‘ਚ ਅਧਿਕਾਰਕ ਤੌਰ ‘ਤੇ 2015 ਤੋਂ 2023 ਤੱਕ ਛੇ ਦੁਵੱਲੀਆਂ ਕ੍ਰਿਕਟ ਲੜੀਆਂ ਖੇਡਣ ਦਾ ਕਰਾਰ ਕੀਤਾ ਸੀ ਪਰ ਦੋਵਾਂ ਦੇਸ਼ਾਂ?ਦੇ ਖ਼ਰਾਬ ਸੰਬੰਧਾਂ ਅਤੇ ਸਰਹੱਦ ‘ਤੇ ਤਣਾਅ ਕਾਰਨ ਰਾਜਨੀਤਿਕ ਦਬਾਅ ਕਾਰਨ ਬੀਸੀਸੀਆਈ ਨੇ ਦੁਵੱਲੀਆਂ ਲੜੀਆਂ ਤੋਂ ਇਨਕਾਰ ਕਰ ਦਿੱਤਾ ਇਸ ‘ਤੇ ਪੀਸੀਬੀ ਨੇ ਆਪਣੀ ਮੇਜ਼ਬਾਨੀ ‘ਚ ਹੋਣ ਵਾਲੀਆਂ ਲੜੀਆਂ ਦੇ ਰੱਦ ਹੋਣ ਕਾਰਨ ਉਸਨੂੰ ਹੋਏ ਨੁਕਸਾਨ ਲਈ ਕਰੀਬ ਸਾਢੇ 4 ਕਰੋੜ ਡਾਲਰ ਦੇ ਮੁਆਵਜੇ ਦੀ ਮੰਗ ਕੀਤੀ ਸੀ ਅਤੇ ਅਜਿਹਾ ਨਾ ਕਰਨ ‘ਤੇ ਆਈਸੀਸੀ ‘ਚ ਬੀਸੀਸੀਆਈ ਵਿਰੁੱਧ ਅਪੀਲ ਕਰ ਦਿੱਤੀ ਜਿਸ ‘ਤੇ ਪੈਨਲ ਨੇ ਆਪਣੇ ਫੈਸਲੇ ‘ਚ ਕਿਹਾ ਕਿ ਬੀਸੀਸੀਆਈ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ?ਬਿਨਾਂ ਇਹ ਨਹੀਂ ਕਰ ਸਕਦੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।