ਏਸ਼ੀਆ ਕੱਪ:ਹਾਂਗਕਾਗ ਵਿਰੁੱਧ ਪਾਕਿਸਤਾਨ ਦੀ ਸੌਖੀ ਜਿੱਤ

24ਵੇਂ ਓਵਰ ਂਚ ਹੀ ਜਿੱਤਿਆ 8 ਵਿਕਟਾਂ ਨਾਲ

 

ਦੁਬਈ, 16 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਗਰੁੱਪ ਏ ਦੇ ਪਹਿਲੇ ਲੀਗ ਮੈਚ ‘ਚ ਪਾਕਿਸਤਾਨ ਨੇ ਸ਼ਾਨਦਾਰ ਤੇਜ਼ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਉੱਭਰਦੀ ਹਾਂਗਕਾਂਗ ਟੀਮ ਨੂੰ 116 ਦੌੜਾਂ ‘ਤੇ ਸਮੇਟਣ ਤੋਂ ਬਾਅਦ ਜੇਤੂ ਟੀਚੇ ਨੂੰ 23.4 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 120 ਦੌੜਾਂ ਬਣਾ ਕੇ ਏਸ਼ੀਆ ਕੱਪ ਂਚ ਆਪਣਾ ਪਹਿਲਾ ਮੈਚ 8 ਵਿਕਟਾਂ ਨਾਲ ਆਪਣੇ ਕਬਜ਼ੇ ਕਰ ਲਿਆ। ਪਾਕਿਸਾਤਨ ਦੇ ਸਲਾਮੀ ਬੱਲੇਬਾਜ ਇਮਾਮ ਉਲ ਹੱਕ ਨੇ ਨਾਬਾਦ 50 ਦੌੜਾਂ ਦਾ ਯੋਗਦਾਨ ਦਿੱਤਾ
ਇਸ ਤੋਂ ਪਹਿਲਾਂ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਰਥ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਕਿ ਚੰਗੀ ਪਿੱਚ ਹੋਣ ਦੇ ਬਾਵਜ਼ੂਦ ਪਾਕਿਸਤਾਨੀ ਗੇਂਦਬਾਜ਼ਾਂ ਸਾਹਮਣੇ ਉਹਨਾਂ ਲਈ ਸਹੀ ਸਾਬਤ ਨਹੀਂ ਹੋਇਆ ਅਤੇ ਪੂਰੀ ਟੀਮ 37.1 ਓਵਰ ਤੱਕ ਹੀ ਨਿਪਟ ਗਈ ਹਾਂਗਕਾਂਗ ਵੱਲੋਂ ਸਿਰਫ਼ ਚਾਰ ਬੱਲੇਬਾਜ਼ ਦਸ ਦੇ ਅੰਕੜੇ ਨੂੰ ਪਾਰ ਕਰ ਸਕੇ

ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਉਸਮਾਨ ਖਾਨ ਨੇ 7.3 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦੋਂਕਿ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਵੀ 7.1 ਓਵਰਾਂ ‘ਚ 19 ਦੌੜਾਂ ਦੇ ਕੇ ਹਾਂਗਕਾਂਗ ਦੀਆਂ 2 ਵਿਕਟਾਂ ਕੱਢੀਆਂ ਸਮਾਚਾਰ ਲਿਖੇ ਜਾਣ ਤੱਕ ਪਾਕਿਸਤਾਨ ਨੇ 11 ਓਵਰਾਂ ‘ਚ 1 ਵਿਕਟ ਦੇ ਨੁਕਸਾਨ ‘ਤੇ 51 ਦੌੜਾਂ ਬਣਾ ਕੇ  ਸੌਖੀ ਜਿੱਤ ਵੱਲ ਕਦਮ ਵਧਾ ਲਏ ਸਨ ਪਾਕਿਸਤਾਨ ਦਾ ਦੂਸਰਾ ਮੁਕਾਬਲਾ ਭਾਰਤ ਨਾਲ 19 ਸਤੰਬਰ ਨੂੰ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।