ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਪਾਕਿਸਤਾਨ : ਇਮਰਾਨ | Pakistan
ਇਸਲਾਮਾਬਾਦ (ਏਜੰਸੀ)। ਅਮਰੀਕਾ ਅਤੇ ਇਰਾਨ ਵਿਚਕਾਰ ਤਨਾਅ ਦੇ ਸਿਖਰ ‘ਤੇ ਪਹੁੰਚਣ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ Pakistan ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ ਕਿਉਂਕਿ ਉਹ ਪਹਿਲਾਂ ਅਜਿਹੀ ਗਲਤੀ ਕਰ ਚੁੱਕਿਆ ਹੈ। ਪਰ ਉਹ ਹੋਰ ਦੇਸ਼ਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕਰੇਗਾ। ਖਾਨ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਅਮਰੀਕਾ ਅਤੇ ਇਰਾਨ ਵਿਚਕਾਰ ਇੱਕ ਵਾਰ ਫਿਰ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਮੈਂ ਅੱਜ ਆਪਣੀ ਵਿਦੇਸ਼ੀ ਨੀਤੀ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਹੋਰ ਦੇਸ਼ਾਂ ਦੇ ਯੁੱਧ ‘ਚ ਸ਼ਾਮਲ ਹੋਣ ਦੀਆਂ ਆਪਣੀਆਂ ਪਹਿਲੀਆਂ ਗਲਤੀਆਂ ਨੂੰ ਨਹੀਂ ਦੁਹਰਾਵਾਂਗਾ। ਪਾਕਿਸਤਾਨ ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ। ਪਾਕਿਸਤਾਨ ਹੋਰ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕਰਨ ਵਾਲਾ ਦੇਸ਼ ਬਣੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਰਾਨ-ਸਾਊਦੀ ਅਰਬ ਅਤੇ ਅਮਰੀਕਾ-ਇਰਾਨ ਵਿਚਕਾਰ ਜਾਰੀ ਮਤਭੇਦਾਂ ਨੂੰ ਦੋਰ ਕਰਨ ਲਈ ਪਾਕਿਸਤਾਨ ਹਰ ਸੰਭਵ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਇਰਾਨ ਅਤੇ ਸਾਊਦੀ ਅਰਬ ਵਿਚਕਾਰ ਮੈਤ੍ਰੀਪੂਰਨ ਸਬੰਧਾਂ ਨੂੰ ਦੁਬਾਰਾ ਮਧੁਰ ਕਰਨ ਦਾ ਯਤਨ ਕਰਾਂਗੇ। ਮੈਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਇਰਾਨ ਅਤੇ ਅਮਰੀਕਾ ਵਿਚਾਕਰ ਮਤਭੇਦਾਂ ਨੂੰ ਦੂਰ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ।
- ਖਾਨ ਨੇ ਪੱਛਮੀ ਏਸ਼ੀਆ ‘ਚ ਵਧਦੇ ਤਨਾਅ ਦੇ ਮੱਦੇਨਜ਼ਰ ਕਿਹਾ ਕਿ ਯੁੱਧ ਨਾਲ ਕੋਈ ਵੀ ਜੇਤੂ ਨਹੀਂ ਹੁੰਦਾ ਹੈ
- ਅਤੇ ਯੁੱਧ ‘ਚ ਜਿੱਤਣ ਵਾਲਾ ਹੀ ਅਸਲ ਹਾਰਨ ਵਾਲਾ ਹੁੰਦਾ ਹੈ।
- ਪਾਕਿਸਤਾਨ ਨੇ ਅਤੀਤ ‘ਚ ਅੱਤਵਾਦ ਦੇ ਖਿਲਾਫ਼ ਯੁੱਧ ‘ਚ ਹਿੱਸਾ ਲੈ ਕੇ ਭਾਰੀ ਕੀਮਤ ਭੁਗਤੀ ਸੀ
- ਪਰ ਹੁਣ ਉਹ ਕਿਸੇ ਹੋਰ ਦੇਸ਼ ਦੇ ਨਾਲ ਯੁੱਧ ‘ਚ ਸ਼ਾਮਲ ਹੋਣ ਦੀ
- ਬਜਾਇ ਹੋਰ ਦੇਸ਼ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।