BSF Jawan: ਅੰਮ੍ਰਿਤਸਰ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਦਾ ਬਦਲਾ ਲੈਣ ਮਗਰੋਂ ਭਾਰਤ ਵੱਲੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਈ ਹੈ। ਜੰਗਬੰਦੀ ਮਗਰੋਂ ਹਾਲਾਤ ਹੁਣ ਆਮ ਹੋ ਗਏ ਹਨ। ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਸ ਦੀ ਹਿਰਾਸਤ ਵਿਚ ਬੀਐਸਐਫ਼ ਜਵਾਨ ਪੂਰਨਮ ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ। ਪੂਰਨਮ ਸਾਹੂ 20 ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਿਚ ਸੀ। ਸਾਹੂ 23 ਅਪ੍ਰੈਲ ਨੂੰ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ।
ਪਾਕਿਸਤਾਨ ਨੇ ਅਟਾਰੀ ਵਾਹਘਾ ਬਾਰਡਰ ’ਤੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਜਵਾਨ ਪੂਰਨਮ ਸਾਹੂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਜੰਗਬੰਦੀ ਤੋਂ ਪਹਿਲਾਂ ਪੂਰਨਿਮਾ ਕੁਮਾਰ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਚੱਲਾ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਸੀ। ਸਾਹੂ ਦਾ ਪਰਿਵਾਰ ਅਤੇ ਦੇਸ਼ ਵਾਸੀ ਵੀ ਇਸ ਗੱਲ ਤੋਂ ਚਿੰਤਤ ਹਨ ਕਿ ਉਹ ਪਿਛਲੇ 20 ਦਿਨਾਂ ਤੋਂ ਗੁਆਂਢੀ ਦੇਸ਼ ਵਿਚ ਕਿਸ ਹਾਲਤ ਵਿਚ ਹੈ। BSF Jawan
Read Also : Patiala News: ਬਠੋਈ ਕਲਾਂ ’ਚ ਸ਼ਾਮਲਾਟ ਜਮੀਨ ਸਬੰਧੀ ਕਿਸਾਨ ਧਿਰਾਂ ਤੇ ਪੁਲਿਸ ਆਹਮੋ-ਸਾਹਮਣੇ
ਤੁਹਾਨੂੰ ਦੱਸ ਦੇਈਏ ਕਿ ਬੀਐਸਐਫ਼ ਜਵਾਨ ਸਾਹੂ 23 ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਫਿਰੋਜ਼ਪੁਰ ਸਰਹੱਦ ’ਤੇ ਗਲਤੀ ਨਾਲ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ। ਉੱਥੋਂ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਸਾਹੂ ਮੂਲ ਰੂਪ ਵਿਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਬੀਐਸਐਫ਼ ਜਵਾਨ ਸਾਹੂ ਦੀ ਪਤਨੀ ਰਜਨੀ ਸਾਹੂ ਆਪਣੇ ਪਤੀ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਆਈ ਸੀ। ਰਜਨੀ ਸਾਹੂ ਨੇ ਆਪਣੇ ਪਤੀ ਦੀ ਵਾਪਸੀ ਨੂੰ ਲੈ ਕੇ ਬੀਐਸਐਫ਼ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
Operation Sindoor
ਇਸ ਸਮੇਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ ਸੀ ਅਤੇ ਪਾਕਿਸਤਾਨ ਪੂਰਨਮ ਕੁਮਾਰ ਨੂੰ ਵਾਪਸ ਨਹੀਂ ਭੇਜ ਰਿਹਾ ਸੀ। ਇਕ ਵਾਰ ਫਿਰ ਪਾਕਿਸਤਾਨ ਨੇ ਦੋਸਤੀ ਦੀ ਪਹਿਲ ਕੀਤੀ ਹੈ ਅਤੇ ਪੂਰਨਮ ਕੁਮਾਰ ਦੀ ਵਾਪਸੀ ਦਾ ਭਾਰਤ ਸਰਕਾਰ ਵਲੋਂ ਸਵਾਗਤ ਕੀਤਾ ਗਿਆ ਹੈ। ਉਂਝ ਕੈਦੀਆਂ ਦੇ ਆਦਾਨ-ਪ੍ਰਦਾਨ ਸੰਬੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਮੁਤਾਬਕ ਜੇਕਰ ਕੋਈ ਨਾਗਰਿਕ ਜਾਂ ਫੌਜੀ ਸਿਪਾਹੀ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ ਅਤੇ ਉਸ ਤੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲਦੀ ਹੈ, ਤਾਂ ਉਸ ਨੂੰ ਵਾਪਸ ਕਰਨ ਦਾ ਸਮਝੌਤਾ ਹੈ। ਸਾਹੂ 20 ਦਿਨਾਂ ਬਾਅਦ ਦੇਸ਼ ਪਰਤਿਆ ਹੈ।