ਪਾਕਿ ਮਾਮਲੇ ‘ਚ ਨਵਜੋਤ ਸਿੱਧੂ ਨੂੰ ਭਾਜਪਾ ਆਗੂਆਂ ਵੱਲੋਂ ਰਗੜੇ
ਵਿਧਾਇਕ ਦੀ ਚੁੱਪ ‘ਤੇ ਉਠਾਏ ਸਵਾਲ
ਸੱਚ ਕਹੂੰ ਨਿਊਜ਼/ਜਲੰਧਰ। ਸ੍ਰੀ ਨਨਕਾਣਾ ਸਾਹਿਬ ‘ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਸਿਆਸੀ ਆਗੂਆਂ ਨੇ ਕਾਂਗਰਸ ਵਿਧਾਇਕ ਨਵਜੋਤ ਸਿੱਧੂ ਨੂੰ ਨਿਸ਼ਾਨੇ ‘ਤੇ ਲਿਆ ਹੈ ਸੋਸ਼ਲ ਮੀਡੀਆ ‘ਤੇ ਦਿਨ ਭਰ ਨਵਜੋਤ ਸਿੰਘ ਸਿੱਧੂ ਦੀ ਚੁੱਪ ‘ਤੇ ਸਵਾਲ ਉਠਾਏ ਗਏ। ਇਸ ਗੱਲ ਦਾ ਮੁੱਦਾ ਜ਼ੋਰ ਨਾਲ ਉਠਾਇਆ ਗਿਆ ਕਿ ਨਵਜੋਤ ਸਿੱਧੂ ਪਾਕਿ ‘ਚ ਸਿੱਖ ਧਾਰਮਿਕ ਸਥਾਨ ਦਾ ਕੱਟੜ ਪੰਥੀਆਂ ਵੱਲੋਂ ਅਪਮਾਨ ਕੀਤੇ ਜਾਣ ‘ਤੇ ਚੁੱਪ ਕਿਉਂ ਹਨ ਕਈਆਂ ਨੇ ਇਹ ਸਵਾਲ ਕੀਤਾ ਕਿ ਕੀ ਹੁਣ ਸਿੱਧੂ ਆਪਣੇ ਦੋਸਤ ਇਮਰਾਨ ਖਾਨ ਨੂੰ ਸਿੱਖ ਧਾਰਮਿਕ ਸਥਾਨਾਂ ਅਤੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੋਈ ਕਦਮ ਚੁੱਕਣ ਦੀ ਸਲਾਹ ਦੇਣਗੇ ਓਧਰ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਨਵਜੋਤ ਸਿੱਧੂ ਤੇ ਇਮਰਾਨ ਦੇ ਪਿਆਰ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਸਿੱਧੂ ਕੁਝ ਕਰਕੇ ਵਿਖਾਉਣ। Pakistan
ਪਾਕਿ ਤੋਂ ਆਏ ਵਿਧਾਇਕ ਨੇ ਵੀ ਪਾਕਿ ਨੂੰ ਲਾਏ ਰਗੜੇ
ਲੁਧਿਆਣਾ ਪਾਕਿਸਤਾਨ ਤੋਂ ਆ ਕੇ ਲੁਧਿਆਣਾ ‘ਚ ਕੱਪੜੇ ਦੀ ਦੁਕਾਨ ‘ਤੇ ਕੰਮ ਕਰ ਰਹੇ ਵਿਧਾਇਕ ਬਲਦੇਵ ਸਿੰਘ ਨੇ ਆਖਿਆ ਕਿ ਜਦੋਂ ਮੈਂ ਇੱਕ ਵਿਧਾਇਕ ਹੀ ਪਾਕਿਸਤਾਨ ‘ਚ ਸੁਰੱਖਿਅਤ ਨਹੀਂ ਸਾਂ ਤਾਂ ਆਮ ਲੋਕ ਕਿਵੇਂ?ਸੁਰੱਖਿਅਤ ਹੋਣਗੇ ਉਸ ਨੇ ਪਾਕਿ ਵਸਦੇ ਹਿੰਦੂ-ਸਿੱਖਾਂ ਨੂੰ ਵੀ ਭਾਰਤ ਆਉਣ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।