ਅਮਰੀਕਾ-ਪਾਕਿ ਨੂੰ ਬ੍ਰਹਿਮੋਸ ਦੀ ਜਾਣਕਾਰੀ ਦੇਣ ਦਾ ਦੋਸ਼
ਮੁਲਜ਼ਮ ਏਅਰੋਸਪੇਸ ਸੈਂਟਰ ‘ਚ ਕਰਦਾ ਹੈ?ਕੰਮ
ਅੱਤਵਾਦੂ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਕੀਤਾ ਗ੍ਰਿਫ਼ਤਾਰ
ਏਜੰਸੀ, ਮੁੰਬਈ
ਮਹਾਰਾਸ਼ਟਰ ਦੇ ਨਾਗਪੁਰ ਸਥਿੱਤ ਬ੍ਰਹਮੋਸ ਮਿਜ਼ਾਈਲ ਯੂਨਿਟ ਤੋਂ ਅੱਜ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ਼ੇਜ਼ ਇੰਟੈਲੀਜੇਂਸ (ਆਈਐਸਆਈ) ਨਾਲ ਜੁੜੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫ਼ਤਾਰ ਮੁਲਜ਼ਮ ਦਾ ਨਾਂਅ ਨਿਸ਼ਾਂਤ ਅਗਰਵਾਲ ਹੈ ਉਹ ਬ੍ਰਹਿਮੋਸ ਏਅਰੋਸਪੇਸ ਸੈਂਟਰ ‘ਚ ਕੰਮ ਕਰਦਾ ਹੈ ਅਤੇ ਉਸ ‘ਤੇ ਮਿਜ਼ਾਈਲ ਯੂਨਿਟ ਨਾਲ ਜੁੜੀ ਤਕਨੀਕੀ ਅਤੇ ਮਹੱਤਵਪੂਰਨ ਗੁਪਤ ਜਾਣਕਾਰੀਆਂ ਪਾਕਿਸਤਾਨੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੂੰ ਦੇਣ ਦਾ ਦੋਸ਼ ਹੈ
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਨਿਸ਼ਾਂਤ ਨੂੰ ਗ੍ਰਿਫ਼ਤਾਰ ਕੀਤਾ ਉਸਨੂੰ ਅਧਿਕਾਰਕ ਗੁਪਤਤਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਇੱਕ ਟੀਮ ਐਤਵਾਰ ਰਾਤ ਤੋਂ ਉਸ ‘ਤੇ ਨਜ਼ਰ ਟਿਕਾਈ ਬੈਠੀ ਸੀ ਅਤੇ ਅੱਜ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਪਿਛਲੇ ਚਾਰ ਸਾਲਾਂ ਤੋਂ ਡੀਆਰਡੀਓ ਦੀ ਨਾਗਪੁਰ ਯੂਨਿਟ ‘ਚ ਕੰਮ ਕਰ ਰਿਹਾ ਹੈ
ਬ੍ਰਹਿਮੋਸ ਏਅਰੋਸਪੇਸ ਭਾਰਤ ਦੇ ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ ਅਤੇ ਰੂਸ ਦੇ ਐਨਪੀਓਐਮ ਦਾ ਸਾਂਝਾ ਉਪਕ੍ਰਮ ਹੈ ਪਿਛਲੇ ਸਾਲ ਇਸ ਨੇ ਹਥਿਆਰ ਪ੍ਰਣਾਲੀ ਦੇ ਆਧੁਨਿਕ ਸੰਸਕਰਨਾਂ ਦਾ ਪ੍ਰੀਖਣ ਕੀਤਾ ਸੀ ਬ੍ਰਹਿਮੋਸ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਇਹ ਆਵਾਜ਼ ਦੀ ਰਫ਼ਤਾਰ ਤੋਂ ਲਗਭਗ ਤਿੰਨ ਗੁਣਾ ਰਫ਼ਤਾਰ ਨਾਲ ਹਮਲਾ ਕਰਨ ‘ਚ ਸਮਰੱਥ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।