(ਏਜੰਸੀ)। ਪਿਛਲੇ ਸੱਤ ਦਿਨਾਂ ਤੋਂ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਬੀਤੀ ਰਾਤ ਵੀ ਰਾਤ ਭਰ ਪਾਕਿਸਤਾਨ ਮੋਟਰਾਰ ਦਾਗਦਾ ਰਿਹਾ। ਇਸ ਨੂੰ ਦੇਖਦਿਆਂ ਅੱਜ ਵੀ ਸਕੂਲ ਬੰਦ ਰਹਿਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਰੇਂਜਰਾਂ ਨੇ ਅਰਨੀਆ ਸੈਕਟਰ ‘ਚ ਭਾਰੀ ਮੋਰਟਾਰ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜੋ ਮੰਗਲਵਾਰ ਦਿਨ ਭਰ ਅਤੇ ਰਾਤ ਤਕ ਜਾਰੀ ਰਹੀ। ਆਰ. ਐੱਸ. ਪੁਰਾ, ਰਾਮਗੜ੍ਹ ਅਤੇ ਅਰਨੀਆ ਸੈਕਟਰਾਂ ‘ਚ ਪਾਕਿਸਤਾਨੀ ਗੋਲਾਬਾਰੀ ‘ਚ ਘੱਟ ਤੋਂ ਘੱਟ 13 ਨਾਗਰਿਕ ਜ਼ਖਮੀ ਹੋਏ ਹਨ। ਜਿਨ੍ਹਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਕਿਸਤਾਨੀ ਫੌਜ ਨੇ ਮੰਗਲਵਾਰ ਸ਼ਾਮ ਕਾਨਾਚਕ ਖੇਤਰ ‘ਚ ਵੀ ਗੋਲਾਬਾਰੀ ਕੀਤੀ।
ਪਾਕਿਸਤਾਨੀ ਗੋਲਾਬਾਰੀ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਆਰ. ਐੱਸ. ਪੂਰਾ ਅਤੇ ਅਰਨੀਆ ‘ਚ ਸਰਕਾਰੀ ਇਮਾਰਤਾਂ ‘ਚ ਅਸਥਾਈ ਰਾਹਤ ਅਤੇ ਆਰਾਮ ਲਈ ਕੈਂਪ ਬਣਾਏ ਹਨ ਜਿਥੇ ਨਾਗਰਿਕਾਂ ਨੂੰ ਠਹਿਰਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ‘ਚ ਸਰਹੱਦ ‘ਤੇ ਪ੍ਰਭਾਵਿਤ ਪਿੰਡਾਂ ਦੇ 500 ਤੋਂ ਜ਼ਿਆਦਾ ਲੋਕ ਰੁਕੇ ਹਨ। ਗੋਲਾਬਾਰੀ ‘ਚ ਜ਼ਖਮੀ ਨਾਗਰਿਕਾਂ ਨੂੰ ਤੁਰੰਤ ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ) ਅਤੇ ਜ਼ਿਲਾ ਪ੍ਰਸ਼ਾਸਨ ਦੇ ਕਰਮਚਾਰੀਆਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਸੂਤਰਾਂ ਨੇ ਕਿਹਾ ਕਿ ਬੀ. ਐੱਸ. ਐੱਫ. ਪਾਕਿਸਤਾਨ ਵਲੋਂ ਕੀਤੀ ਗਈ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ।