ਨਵੀਂ ਦਿੱਲੀ: ਹਾਫਿਜ਼ ਸਈਅਦ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਤਹਿਰੀਕ-ਏ-ਅਜ਼ਾਦੀ ਜੰਮੂ ਕਸ਼ਮੀਰ (ਟੀਏਜੇਕੇ) ‘ਤੇ ਪਾਕਿਸਤਾਨ ਨੇ ਪਾਬੰਦੀ ਲਾ ਦਿੱਤੀ ਹੈ। ਸਈਅਦ 26/11 ਦੇ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ। ਭਾਰਤ ਨੇ ਟੀਏਜੇਕੇ ‘ਤੇ ਪਾਬੰਦੀ ਲਾਏ ਜਾਣ ਦਾ ਮੁੱਦਾ ਇੱਕ ਗਲੋਬਲ ਐਂਟੀ ਫਾਈਨਾਂਸ਼ੀਅਲ ਟੈਰਰ ਬਾਡੀ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਕੋਲ ਉਠਾਇਆ ਸੀ।
ਭਾਰਤ ਨੇ ਉਠਾਇਆ ਸੀ ਮੁੱਦਾ
ਭਾਰਤ ਨੇ ਪਹਿਲੀ ਵਾਰ ਫਰਵਰੀ ਵਿੱਚ ਪੈਰਿਸ ਵਿੱਚ ਐਫ਼ਏਟੀਐਫ਼ ਕੋਲ ਟੀਏਜੇਕੇ ਦਾ ਮੁੱਦਾ ਉਠਾਇਆ ਸੀ। ਇੱਕ ਅਫ਼ਸਰ ਦੀ ਮੰਨੀਏ ਤਾਂ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਕਿਸੇ ਇੰਟਰਨੈਸ਼ਨਲ ਬਾਡੀ ਵਿੱਚ ਮੁੱਦਾ ਉਠਾਉਣ ਤੋਂ ਬਾਅਦ ਕਿਸੇ ਆਊਟਫਿੱਟ ‘ਤੇਪਾਬੰਦੀ ਲਾਈ ਹੈ। ਲਹਿੰਦੇ ਪੰਜਾਬ ਪ੍ਰਾਵਿੰਸ ਦੀ ਸਰਕਾਰ ਨੇ ਫਰਵਰੀ ਵਿੱਚ ਸਈਅਦ ਅਤੇ ਉਸ ਦੇ ਇੱਕ ਨੇੜਲੇ ਸਹਿਯੋਗ ਕਾਜੀ ਕਾਸ਼ਿਫ਼ ਦਾ ਨਾਂਅ ਐਂਟੀ ਟੈਰੋਰਿਜ਼ਮ ਐਕਟ ਦੇ ਚੌਥੇ ਸ਼ਡਿਊਲ ਵਿੱਚ ਸ਼ਾਮਲ ਕੀਤਾ ਸੀ। ਸਈਅਦ ਨੂੰ 30 ਜਨਵਰੀ ਨੂੰ ਨਜ਼ਰਬੰਦ ਕੀਤਾ ਗਿਆ ਸੀ।