ਪਦਮ ਸ੍ਰੀ ਪ੍ਰਗਟ ਸਿੰਘ ਨੇ ਕੀਤੀ ‘ਤਿਰੰਗਾ ਰੁਮਾਲ ਛੂਹ ਲੀਗ’ ਦੀ ਪ੍ਰਸੰਸਾ

ਸਰਸਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਜਲੰਧਰ ਛਾਉਣੀ ਖੇਤਰ  ਤੋਂ ਵਿਧਾਇਕ ਅਤੇ ਹਾਕੀ ਓਲੰਪੀਅਨ ਪਦਮ ਸ੍ਰੀ ਪ੍ਰਗਟ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ‘ਚ ਕਰਵਾਈ ਜਾ ਰਹੀ ‘ਤਿਰੰਗਾ ਰੁਮਾਲ ਛੂਹ ਲੀਗ’ ਦੀ ਪ੍ਰਸੰਸਾ ਕਰਦਿਆਂ ਇਸ  ਨੂੰ ਖੇਡ ਖੇਤਰ ‘ਚ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਆਖਿਆ ਕਿ ਅੱਜ ਦੇ ਦੌਰ ‘ਚ ਜਿੰਨੀਆਂ ਵੀ ਖੇਡਾਂ ਕਰਵਾਈਆਂ ਜਾਣ ਵਧੀਆ ਹੈ ਖੇਡ ਮੁਕਾਬਲਿਆਂ ਨਾਲ ਹੀ ਨੌਜਵਾਨ ਪੀੜ੍ਹੀ ਖੇਡ ਮੈਦਾਨ ਨਾਲ ਜੁੜ ਕੇ ਬੁਰਾਈਆਂ ਦਾ ਰਾਹ ਛੱਡੇਗੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਸੰਸਥਾ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਮੋਟਾ ਅਨਾਜ ਸਿਹਤ ਦੀ ਗਾਰੰਟੀ

ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੀੜ੍ਹੀ ਕੰਪਿਊਟਰ ਨੂੰ ਛੱਡਕੇ ਖੇਡ ਮੈਦਾਨ ‘ਚ ਨਹੀਂ ਆਵੇਗੀ ਤਾਂ ਸਰੀਰਕ ਵਿਕਾਸ ਨਹੀਂ ਹੁੰਦਾ 1996 ‘ਚ ਐਟਲਾਂਟਾ ‘ਚ ਹੋਈਆਂ ਓਲੰਪਿਕ ਖੇਡਾਂ ‘ਚ ਭਾਰਤੀ ਦਲ ਦੇ ਝੰਡਾ ਬਰਦਾਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਗਟ ਸਿੰਘ ਨੇ ਰੀਓ ਓਲੰਪਿਕ ‘ਚ ਭਾਰਤ ਦੇ ਪ੍ਰਦਰਸ਼ਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਆਖਿਆ ਕਿ ਸਾਡੀਆਂ ਸਰਕਾਰਾਂ ਹਾਲੇ ਤੱਕ ਕੋਈ ਯੋਗ ਢਾਂਚਾ ਹੀ ਨਹੀਂ ਬਣਾ ਸਕੀਆਂ ਅਤੇ ਨਾ ਹੀ ਉਨ੍ਹਾਂ ਨੇ ਇਸਦਾ ਕੋਈ ਟੀਚਾ ਮਿਥਿਆ ਹੈ ਉਨ੍ਹਾਂ ਉਦਾਹਰਨ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਮਨੁੱਖੀ ਵਿਕਾਸ ‘ਤੇ ਬਹੁਤ ਘੱਟ ਪੈਸਾ ਖਰਚ ਹੁੰਦਾ ਹੈ ਇਹੋ ਵੱਡਾ ਕਾਰਨ ਹੈ ਉਨ੍ਹਾਂ ਕਿਹਾ  ਖਿਡਾਰੀਆਂ ਦੀ ਚੋਣ ‘ਚ ਰਾਜਨੀਤਿਕ ਦਖਲਅੰਦਾਜੀ ਵੀ ਗਲਤ ਹੈ, ਜੋ ਨਹੀਂ ਹੋਣੀ ਚਾਹੀਦੀ ।

LEAVE A REPLY

Please enter your comment!
Please enter your name here