ਰੇਲਵੇ ‘ਚ ਗੰਦਗੀ ਤੋਂ ਨਿਜਾਤ

ਤਾਮਿਲਨਾਡੂ ‘ਚ ਰਾਮੇਸ਼ਵਰਮ-ਮਨਸੁਦੁਰੈ 114 ਕਿਲੋਮੀਟਰ ਗਰੀਨ ਕਾਰੀਡੋਰ ਦਾ ਉਦਘਾਟਨ ਹੋਣ ਨਾਲ ਸਾਫ਼-ਸੁਥਰੇ ਰੇਲ ਸਫ਼ਰ ਦੀ ਆਸ ਬੱਝ ਗਈ ਹੈ ਗਰੀਨ ਕਾਰੀਡੋਰ ਸ਼ੁਰੂ ਹੋਣ ਨਾਲ ਮਲ ਤਿਆਗ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਇਸ ਰੂਟ ਦੀਆਂ ਦਸ ਦੀਆਂ ਦਸ ਟਰੇਨਾਂ ਦੀਆਂ 286 ਬੋਘੀਆਂ ‘ਚ  ਜੈਵ ਪਖ਼ਾਨੇ ਲਾਏ ਗਏ ਹਨ । ਜਿਸ ਨਾਲ ਗੰਦਗੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਸਸਤਾ ਤੇ ਅਰਾਮਦਾਇਕ ਸਫ਼ਰ ਹੋਣ ਦੇ ਬਾਵਜ਼ੂਦ ਗੰਦਗੀ ਰੇਲਵੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਮਹਾਂਨਗਰਾਂ ਤੇ ਵੱਡੇ ਸ਼ਹਿਰਾਂ ਦੇ ਪਲੇਟਫਾਰਮਾਂ ‘ਤੇ ਗੰਦਗੀ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।

ਦੂਜੇ ਪਾਸੇ ਵੱਡੀ ਗੱਲ ਇਹ ਹੈ ਕਿ ਸਸਤੇ ਸਫ਼ਰ ਕਾਰਨ ਗਰੀਬ ਤੇ ਮੱਧ ਵਰਗ ਲਈ ਰੇਲਵੇ ਦੀ ਸਹੂਲਤ ਭਾਰੀ ਰਾਹਤ ਵਾਲੀ ਹੈ ਪਿਛਲੇ  ਡੇਢ ਸੌ ਸਾਲਾਂ ਤੋਂ ਰੇਲਵੇ ਵਿਭਾਗ ਸਫ਼ਾਈ ਦੀ ਸਮੱਸਿਆ ਨਾਲ ਦੋ-ਚਾਰ ਹੁੰਦਾ ਆਇਆ ਹੈ ਸਰਕਾਰਾਂ ਚਾਹ ਕੇ ਵੀ ਇਸ ਮਾਮਲੇ ‘ਚ ਕੁਝ ਨਹੀਂ ਕਰ ਸਕੀਆਂ ÎਿÂਹ ਆਮ ਲੋਕਾਂ ਦੀ ਸਹੂਲਤ ਦਾ ਮਸਲਾ ਸੀ ਜੋ ਕਦੇ ਸਿਆਸੀ ਮੁੱਦਾ ਨਹੀਂ ਬਣਿਆ  ਤੇ ਭਾਰਤੀਆਂ ਡੇਢ ਸਦੀ ਤੱਕ ਗੰਦਗੀ ਦੀ ਸਮੱਸਿਆ ਨੂੰ ਝੱਲਿਆ ਹੈ ਜਿਸ ਰਫ਼ਤਾਰ ਨਾਲ ਸਿੱਖਿਆ, ਸਿਹਤ ਤੇ ਰੱਖਿਆ ਖੇਤਰ ‘ਚ ਅਸੀਂ ਤਰੱਕੀ ਕੀਤੀ ਹੈ ਰੇਲਵੇ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ ਖਾਸਕਰ ਜ਼ਿਆਦਾ ਜ਼ੋਰ ਸਿਰਫ਼ ਸਸਤੇ ਕਿਰਾਏ ਭਾੜੇ ‘ਤੇ ਹੀ ਦਿੱਤਾ ਗਿਆ ਆਖਰ ਵਿਗਿਆਨੀ ਲੋਕੇਂਦਰ ਸਿੰਘ ਦੀ ਮਿਹਨਤ ਕੰਮ ਲਿਆਈ ।

ਇਹ ਵੀ ਪੜ੍ਹੋ : ਖੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ

ਜਿਨ੍ਹਾਂ ਨੇ ਜੈਵ ਟੁਆਇਲੈਟ ਦੀ ਖੋਜ ਕੀਤੀ ਉਹਨਾਂ ਅਜਿਹਾ ਬੈਕਟੀਰੀਆ ਖੋਜਿਆ ਜੋ ਮਨੁੱਖੀ ਮਲ ਨੂੰ ਪਾਣੀ ‘ਚ ਤਬਦੀਲ ਕਰ ਦਿੰਦਾ ਹੈ ਇਸ ਖੋਜ ਨੇ ਰੇਲਵੇ ਦੀ ਨੁਹਾਰ ਬਦਲਣੀ ਹੈ ਰੇਲਵੇ ਹੁਣ ਤੱਕ 40 ਹਜ਼ਾਰ ਜੈਵ ਪਖਾਨੇ ਬਣਾ ਚੁੱਕਾ ਹੈ ਆਉਂਦੇ ਦੋ ਤਿੰਨ ਸਾਲਾਂ ‘ਚ ਰੇਲਵੇ ‘ਚ ਮੁਕੰਮਲ ਸਫ਼ਾਈ ਦਾ ਸੁਫਨਾ ਪੂਰਾ ਹੋ ਸਕਦਾ ਹੈ ਇਸ ਦਿਸ਼ਾ ‘ਚ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਯਤਨ ਵੀ ਸ਼ਲਾਘਾਯੋਗ ਹਨ ਜਿਨ੍ਹਾਂ ਨੇ ਜੈਵ ਪਖਾਨੇ ਦੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਹੈ।

ਜੇਕਰ ਅਗਲੇ ਸਾਲ 30 ਹਜ਼ਾਰ ਹੋਰ ਜੈਵ ਪਖ਼ਾਨੇ ਬਣ ਜਾਂਦੇ ਹਨ ਤਾਂ ਗੰਦਗੀ ਬੀਤੇ ਦੇ ਗੱਲ ਹੋ ਜਾਵੇਗੀ ਹੁਣ ਜਦੋਂ ਸੈਮੀ ਬੁਲੇਟ ਤੇ ਬੁਲੇਟ ਗੱਡੀਆਂ ਦੀ ਗੱਲ ਹੋ ਰਹੀ ਹੈ ਤਾਂ ਰੇਲਵੇ ‘ਚ ਗੰਦਗੀ ਦਾ ਮੁੱਦਾ ਖਤਮ ਹੋਣਾ ਹੀ ਚਾਹੀਦਾ ਹੈ ਸਾਫ਼-ਸੁਥਰਾ ਰੇਲਵੇ ਸਫ਼ਾਈ ਦਾ ਇੱਕ ਪ੍ਰਭਾਵਸ਼ਾਲੀ  ਸੰਦੇਸ਼ ਦੇਵੇਗਾ  ਸਫਾਈ ਤੋਂ ਬਿਨਾ ਵਿਕਾਸ ਕਰਾਜ ਅਧੂਰੇ ਹੀ ਮੰਨੇ ਜਾਣਗੇ ਤੇ ਸਵੱਛ ਭਾਰਤ ਦਾ ਸੰਕਲਪ ਰੇਲਵੇ ਦੀ ਸਫਾਈ ਨਾਲ ਹੀ ਪੂਰਾ ਹੋਵੇਗਾ । ਸਫ਼ਾਈ ਤੋਂ ਇਲਾਵਾ ਸਰਕਾਰ ਨੂੰ ਰੇਲ ਹਾਦਸਿਆਂ ਖਾਸਕਰ ਮਾਨਵ-ਰਹਿਤ ਫਾਟਕਾਂ ਦੀ ਸਮੱਸਿਆ ਨੂੰ ਵੀ ਖ਼ਤਮ ਕਰਨ ਲਈ ਵਿਸ਼ੇਸ਼ ਕਦਮ ਉਠਾਉਣ ਦੀ ਲੋੜ ਹੈ ਜਾਨ ਤੋਂ ਵੱਧ ਕੋਈ ਚੀਜ਼ ਨਹੀਂ ਤੇ ਹਰ ਸਾਲ ਸੈਂਕੜੇ ਜਾਨਾਂ ਸਿਰਫ਼ ਘੋਨੇ ਫਾਟਕਾਂ ਕਾਰਨ ਹੀ ਭੰਗ ਦੇ ਭਾੜੇ ਰੁੜ੍ਹ ਜਾਂਦੀਆਂ ਹਨ ਘੋਨੇ ਫਾਟਕਾਂ ਲਈ 2-3 ਸਾਲ ਦਾ ਸਮਾਂ ਲਾਉਣਾ ਸਹੀ ਨਹੀਂ ਇਸ ਦਾ ਹੱਲ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ ।