ਆਕਸੀਜਨ ਐਕਸਪ੍ਰੈਸ 70 ਟਨ ਆਕਸੀਜਨ ਲੈ ਕੇ ਪਹੁੰਚੀ ਦਿੱਲੀ

ਆਕਸੀਜਨ ਐਕਸਪ੍ਰੈਸ 70 ਟਨ ਆਕਸੀਜਨ ਲੈ ਕੇ ਪਹੁੰਚੀ ਦਿੱਲੀ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦੇ ਮਰੀਜਾਂ ਲਈ ਕਰੀਬ 70 ਟਨ ਜੀਵਨਦਾਨੀ ਆਕਸੀਜਨ ਨਾਲ ਪਹਿਲੀ ਆਕਸੀਜਨ ਐਕਸਪ੍ਰੈਸ ਰੇਲ ਮੰਗਲਵਾਰ ਸਵੇਰੇ ਇੱਥੇ ਪਹੁੰਚ ਗਈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵਿੱਟਰ ’ਤੇ ਇਸ ਸੂਚਨਾ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਮਰੀਜ਼ਾਂ ਲਈ ਆਕਸੀਜਨ ਨਾਲ ਛਤੀਸਗੜ੍ਹ ਦੇ ਰਾਏਗੜ੍ਹ ਤੋਂ ਆਕਸੀਜਨ ਐਕਸਪ੍ਰੈਸ ਦਿੱਲੀ ਪਹੁੰਚ ਗਈ ਹੈ। ਭਾਰਤੀ ਰੇਲ ਕੋਵਿਡ-19 ਖਿਲਾਫ ਸਾਡੀ ਜੰਗ ’ਚ ਕੋਈ ਕੋਰ ਕਸਰ ਨਹੀਂ ਛੱਡੇਗੀ ਤੇ ਦੇਸ਼ ਭਰ ’ਚ ਜੀਵਨਦਾਨੀ ਸਰੋਤਾਂ ਦੀ ਉਪਲੱਬਧਾ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਆਕਸੀਜਨ ਨੂੰ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾ ’ਚ ਪਹੁੰਚਾਇਆ ਜਾਵੇਗਾ।

ਗੋਇਲ ਦੇ ਦੱਖਣੀ ਦਿੱਲੀ ’ਚ ਰੇਲਵੇ ਸਟੇਸ਼ਨ ’ਚ ਰੇਲ ਦੇ ਪਹੁੰਚਣ ਦੇ 44 ਸੈਕੰਡ ਦੀ ਵੀਡਿਓ ਨਾਲ ਇਹ ਟਵੀਟ ਕੀਤਾ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਛਤੀਸਗੜ੍ਹ ਦੇ ਰਾਇਗੜ੍ਹ ਜਿੰਦਲ ਸਟੀਲ ਵਰਕਸ ਤੋਂ ਰੇਲ ਦਿੱਲੀ ਲਈ ਰਵਾਲਾ ਹੋਈ ਸੀ। ਦੇਸ਼ ਭਰ ’ਚ ਆਕਸੀਜਨ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਨੇ ਜੀਵਨਦਾਨੀ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਤਰਲ ਮੈਡੀਕਲ ਆਕਸੀਜਨ ਨੂੰ ਲਿਆਉਣ ਲਈ ਆਕਸੀਜਨ ਰੇਲ ਚਲਾਉਣ ਦਾ ਫੈਸਲਾ ਲਿਆ ਸੀ।

ਰਾਸ਼ਟਰੀ ਰਾਜਧਾਨੀ ਆਕਸੀਜਨ ਗੈਸ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਰਹੀ ਹੈ। ਦਿੱਲੀ ’ਚ ਸੋਮਵਾਰ ਨੂੰ ਕੋਰੋਨਾ ਦੇ 20, 201 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ ਤੇ ਇਸ ਮਹਾਂਮਾਰੀ ਨਾਲ 380 ਹੋਰ ਲੋਕਾਂ ਦੀ ਜਾਨ ਚਲੀ ਗਈ। ਰਾਜਧਾਨੀ ’ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ ਤੱਕ 10 ਲੱਖ 47 ਹਜ਼ਾਰ 916 ਤੱਕ ਪਹੁੰਚ ਗਈ, ਜਦੋਂ ਇਸ ਮਹਾਂਮਾਰੀ ਨਾਲ ਹੁਣ ਤੱਕ 14628 ਮਰੀਜਾਂ ਦੀ ਮੌਤ ਹੋ ਚੁੰਕੀ ਹੈ। ਪਿਛਲੇ 24 ਘੰਟਿਆਂ ਦੌਰਾਨ 57, 690 ਲੋਕਾਂ ਦੇ ਕੋਰੋਨਾ ਟੈਸਟ ਹੋਏ ਹਨ। ਐਤਵਾਰ ਦੀ 30.21 ਫੀਸਦੀ ਸਕਾਰਾਤਮਕ ਦਰ 35.02 ਫੀਸਦੀ ’ਤੇ ਪਹੁੰਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।