ਛਾਏ ਬੱਦਲ

ਛਾਏ ਬੱਦਲ

ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”

”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ

ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ

ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ
ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ” ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”

”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ

ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”

”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”
ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”

ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”

”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ”

ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”

ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ”

”ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ
ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ
ਨਰਿੰਦਰ ਦੇਵਾਂਗਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।